‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਸਾਥੀਆਂ ਸਮੇਤ ਹੋਏ ਅਦਾਲਤ ’ਚ ਪੇਸ਼

Tuesday, Jun 13, 2023 - 12:18 PM (IST)

‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਸਾਥੀਆਂ ਸਮੇਤ ਹੋਏ ਅਦਾਲਤ ’ਚ ਪੇਸ਼

ਜਲੰਧਰ (ਜਤਿੰਦਰ, ਭਾਰਦਵਾਜ) : ਮਾਣਯੋਗ ਸੀ. ਜੇ. ਐੱਮ. ਐੱਨ. ਆਰ. ਆਈ. ਗਗਨਦੀਪ ਸਿੰਘ ਗਰਗ ਦੀ ਅਦਾਲਤ ਵੱਲੋਂ ਜੂਏ ਏਪੀਡੇਮਿਕ ਐਕਟ 1897 ਦੀ ਧਾਰਾ 3, ਡਿਜਾਸਰ ਮੈਨੇਜਮੈਂਟ ਐਕਟ 2005 ਦੀ ਧਾਰਾ 82 ਅਤੇ ਆਈ. ਪੀ. ਸੀ. 1860 ਦੀ ਧਾਰਾ 188 ਦੇ ਅਧੀਨ ਨਾਮਜ਼ਦ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਸਾਥੀਆਂ ਸਮੇਤ ਕੋਰਟ ਵਿਚ ਪੇਸ਼ ਹੋਏ। ਕੇਸ ’ਚ ਅਗਲੀ ਸੁਣਵਾਈ 7 ਜੁਲਾਈ ਦੀ ਤਹਿ ਕੀਤੀ ਗਈ ਹੈ। ਸ਼ੀਤਲ ਅੰਗੁਰਾਲ, ਜੋ ਉਸ ਵੇਲੇ ਵਿਧਾਇਕ ਨਹੀਂ ਸਨ, ਦੇ ਇਸ ਕੇਸ ਵਿਚ ਗਵਾਹੀਆਂ ਨੂੰ ਬੰਦ ਕਰਦੇ ਹੋਏ ਅਦਾਲਤ ਨੇ ਅਗਲੀ ਕਾਰਵਾਈ ਲਈ ਅਗਲੀ ਮਿਤੀ 7 ਜੁਲਾਈ ਨਿਰਧਾਰਿਤ ਕੀਤੀ ਹੈ। ਇਸ ਕੇਸ ਵਿਚ ਸ਼ੀਤਲ ਅੰਗੁਰਾਲ ਦੇ ਇਲਾਵਾ ਬਲਦੇਵ ਰਾਜ, ਕਪਿਲ ਕੁਮਾਰ, ਅਤੁਲ ਕੁਮਾਰ, ਦੀਪਕ ਉਰਫ ਦੀਪਾ, ਸੁਖਪ੍ਰੀਤ ਸਿੰਘ, ਨਵੀਨ ਮਹਾਜਨ, ਅਜੇ ਵਰਮਾ, ਵਿਵੇਕ ਮਹਾਜਨ, ਕੀਰਤੀ, ਰਿਤੇਸ਼ ਕੁਮਾਰ, ਦਵਿੰਦਰ ਦੇ ਵਿਰੁੱਧ ਜੂਆ ਖੇਡਣ ਅਤੇ ਕਰਫਿਉ ਅਤੇ ਲਾਕ ਡਾਊਨ ਦੌਰਾਨ ਕਾਨੂੰਨ ਨੂੰ ਤੋੜਦੇ ਹੋਏ ਬਿਨਾ ਮਾਸਕ ਪਾਏ ਇਕੱਠੇ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਦੋ ਮੌਜੂਦਾ ਐੱਮ.ਪੀ. ਭਾਜਪਾ ਦੇ ਹੋਣ ਲੱਗੇ ਨੇੜੇ ਤੇੜੇ! ਰਾਜਸੀ ਗਲਿਆਰਿਆਂ ’ਚ ਚਰਚਾ

ਪੁਲਸ ਨੇ ਕੋਟ ਸਦੀਕ ਕਾਲਾ ਸੰਘਿਆਂ ਰੋਡ ’ਤੇ ਸ਼ੀਤਲ ਅੰਗੁਰਾਲ ਸਮੇਤ 12 ਲੋਕਾਂ ਨੂੰ ਇਕ ਕੋਠੀ ਵਿਚ ਜੂਆ ਖੇਡਦੇ 2 ਲੱਖ 590 ਰੁਪਏ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤਾ ਅਤੇ 29 ਅਪ੍ਰੈਲ 2020 ਨੂੰ ਥਾਣਾ ਭਾਰਗੋ ਕੈਂਪ ਵਿਚ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਨਵੀਂ ਵਾਰਡਬੰਦੀ ਮੁਤਾਬਕ ਚੰਡੀਗੜ੍ਹ ’ਚ ਤਿਆਰ ਹੋ ਰਹੇ ਵਾਰਡਾਂ ਦੇ ਨਕਸ਼ੇ, ਜਲਦ ਹੀ ਨੋਟੀਫਿਕੇਸ਼ਨ ਹੋਣ ਦੀ ਸੰਭਾਵਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News