ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੂੰ ਫੜਨ ''ਚ ਜਲੰਧਰ ਪੁਲਸ ਨਾਕਾਮ
Friday, Jun 29, 2018 - 07:43 AM (IST)

ਜਲੰਧਰ, (ਰਾਜੇਸ਼)- ਜਲੰਧਰ-ਫਗਵਾੜਾ ਹਾਈਵੇ 'ਤੇ ਵਿਆਹ ਸਮਾਰੋਹ ਵਿਚ ਗੋਲੀ ਚਲਾਉਣ ਦੇ ਦੋਸ਼ ਵਿਚ ਘਿਰੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੂੰ ਫੜਨ 'ਚ ਜਲੰਧਰ ਪੁਲਸ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਹਾਲਾਂਕਿ ਥਾਣਾ ਰਾਮਾ ਮੰਡੀ ਦੇ ਇੰਸਪੈਕਟਰ ਇਹ ਕਹਿ ਰਹੇ ਹਨ ਕਿ ਅਸੀਂ ਲਗਾਤਾਰ ਸ਼ੀਤਲ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਾਂ ਪਰ ਅਜੇ ਤਕ ਉਸ ਨੂੰ ਗ੍ਰਿਫਤਾਰ ਨਾ ਕਰਨ ਸਕਣਾ ਪੁਲਸ ਦੇ ਕੰਮਾਂ ਦੀ ਪੋਲ ਖੋਲ੍ਹਣਾ ਹੈ। ਪੁਲਸ ਲਗਾਤਾਰ ਸ਼ੀਤਲ ਅੰਗੁਰਾਲ 'ਤੇ ਉਸ ਦੀ ਗ੍ਰਿਫਤਾਰੀ ਲਈ ਦਬਾਅ ਬਣਾਉਣ ਦਾ ਦਾਅਵਾ ਕਰ ਰਹੀ ਹੈ ਪਰ ਪੁਲਸ ਦੇ ਹੱਥ ਅਜੇ ਖਾਲੀ ਹੀ ਹਨ। ਪੁਲਸ ਨੇ ਸ਼ੀਤਲ ਅੰਗੁਰਾਲ ਨੂੰ ਗ੍ਰਿਫਤਾਰ ਕਰਨ ਲਈ ਕਈ ਜਗ੍ਹਾ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲਿਆ। ਉਥੇ ਹੀ ਪੁਲਸ ਸ਼ੀਤਲ ਅੰਗੁਰਾਲ ਕੋਲੋਂ ਪਿਸਤੌਲ ਨੂੰ ਕਬਜ਼ੇ ਵਿਚ ਲੈਣ ਲਈ ਯਤਨ ਕਰ ਰਹੀ ਹੈ ਜਿਸ ਨਾਲ ਵਿਆਹ ਸਮਾਰੋਹ ਵਿਚ ਗੋਲੀ ਚੱਲੀ ਸੀ ਪਰ ਨਾ ਤਾਂ ਪੁਲਸ ਇੰਨੇ ਦਿਨ ਬੀਤ ਜਾਣ ਦੇ ਬਾਅਦ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੂੰ ਗ੍ਰਿਫਤਾਰ ਕਰ ਸਕੀ ਹੈ ਅਤੇ ਨਾ ਹੀ ਉਸ ਕੋਲੋਂ ਪਿਸਤੌਲ ਨੂੰ।
ਗੋਲੀ ਚਲਾਉਂਦੇ ਸਮੇਂ ਸ਼ੀਤਲ ਅੰਗੁਰਾਲ ਨਾਲ ਆਇਆ ਭਾਜਪਾ ਨੇਤਾ ਵੀ ਫਰਾਰ
ਪੈਲੇਸ ਵਿਚ ਜਿਸ ਸਮੇਂ ਸ਼ੀਤਲ ਅੰਗੁਰਾਲ 'ਤੇ ਗੋਲੀ ਚਲਾਉਣ ਦਾ ਦੋਸ਼ ਹੈ ਉਸ ਸਮੇਂ ਉਨ੍ਹਾਂ ਦਾ ਇਕ ਭਾਜਪਾ ਨੇਤਾ ਸਾਥੀ ਵੀ ਸੀ ਜੋ ਘਟਨਾ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਆਪਣੇ ਬਚਾਅ ਲਈ ਉਕਤ ਭਾਜਪਾ ਨੇਤਾ ਨੇ ਘਟਨਾ ਦੇ ਕਰੀਬ 2 ਘੰਟੇ ਬਾਅਦ ਹਿਮਾਚਲ ਵਿਚ ਚਿੰਤਪੂਰਨੀ ਮਾਤਾ ਦੇ ਦਰਬਾਰ ਵਿਚ ਜਾ ਕੇ ਆਪਣੀ ਫੋਟੋ ਵੀ ਫੇਸਬੁੱਕ 'ਤੇ ਪਾ ਦਿੱਤੀ ਜਿਸ ਨਾਲ ਜਲੰਧਰ ਪੁਲਸ ਦੀਆਂ ਅੱਖਾਂ ਵਿਚ ਮਿੱਟੀ ਪਾਈ ਜਾਵੇ ਕਿ ਵਾਰਦਾਤ ਦੇ ਸਮੇਂ ਉਕਤ ਭਾਜਪਾ ਨੇਤਾ ਸ਼ੀਤਲ ਦੇ ਨਾਲ ਮੌਕੇ 'ਤੇ ਵਿਆਹ ਸਮਾਰੋਹ ਵਿਚ ਨਹੀਂ ਸੀ।
ਸ਼ੀਤਲ ਅੰਗੁਰਾਲ 'ਤੇ ਕਈ ਥਾਣਿਆਂ 'ਚ ਦਰਜ ਹਨ ਮਾਮਲੇ, ਥਾਣਾ 5 'ਚ ਹਨ 3 ਪਰਚੇ
ਵਿਆਹ ਸਮਾਰੋਹ ਵਿਚ ਗੋਲੀ ਚਲਾਉਣ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ 'ਤੇ ਜਲੰਧਰ ਦੇ ਕਈ ਥਾਣਿਆਂ ਵਿਚ ਮਾਮਲੇ ਦਰਜ ਹਨ। ਸ਼ੀਤਲ ਅੰਗੁਰਾਲ ਦਾ ਘਰ ਥਾਣਾ 5 ਦੇ ਇਲਾਕੇ ਵਿਚ ਹੈ ਸਿਰਫ ਉਸੇ ਥਾਣੇ ਵਿਚ ਉਸ ਦੇ ਵਿਰੁੱਧ 4 ਮਾਮਲੇ ਦਰਜ ਹਨ ਜਿਸ ਦੀ ਪੁਸ਼ਟੀ ਥਾਣਾ 5 ਦੇ ਮੁਖੀ ਨੇ ਕੀਤੀ ਹੈ। ਹਾਲਾਂਕਿ ਉਕਤ ਮਾਮਲੇ ਬਾਅਦ ਵਿਚ ਰੱਦ ਹੋ ਗਏ ਸਨ। ਉਥੇ ਹੀ ਥਾਣਾ ਬਾਰਾਂਦਰੀ ਵਿਚ ਸ਼ੀਤਲ ਦੇ ਖਿਲਾਫ ਪੁਲਸ ਕਮਿਸ਼ਨਰ ਦੇ ਗੇਟ ਦੇ ਅੰਦਰ ਜਾ ਕੇ ਪ੍ਰਦਰਸ਼ਨ ਕਰਨ ਦਾ ਮਾਮਲਾ ਦਰਜ ਹੋਇਆ ਸੀ। ਸ਼ੀਤਲ ਅੰਗੁਰਾਲ ਨੇ ਇਕ ਰੇਪ ਪੀੜਤ ਲੜਕੀ ਦੇ ਖਿਲਾਫ ਆਪਣੇ ਭਾਜਪਾ ਨੇਤਾ ਸਾਥੀ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਉਥੇ ਹੀ ਥਾਣਾ ਨੰ. 4 ਵਿਚ ਚੋਣਾਂ 'ਚ ਉਸ ਦੇ ਖਿਲਾਫ ਇਕ ਮਾਮਲਾ ਦਰਜ ਹੈ। ਸ਼ੀਤਲ ਦੇ ਨਾਲ ਭਾਜਪਾ ਨੇਤਾ 'ਤੇ ਬਸਤੀ ਬਾਵਾ ਖੇਲ ਥਾਣੇ ਵਿਚ ਵੀ ਪ੍ਰਦਰਸ਼ਨ ਕਰਨ ਦਾ ਮਾਮਲਾ ਦਰਜ ਹੈ। ਕੁਝ ਸਾਲ ਪਹਿਲਾਂ ਥਾਣਾ ਮਾਡਲ ਟਾਊਨ ਵਿਚ ਵੀ ਸ਼ੀਤਲ ਦੇ ਖਿਲਾਫ ਕੁੱਟ-ਮਾਰ ਦਾ ਇਕ ਮਾਮਲਾ ਦਰਜ ਹੋਇਆ ਸੀ।
ਸ਼ੀਤਲ ਵੇਚ ਚੁੱਕਾ ਹੈ ਪਿਸਤੌਲ ਤਾਂ ਗੋਲੀ ਕਿਸ ਪਿਸਤੌਲ ਤੋਂ ਚੱਲੀ?
ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੀਤਲ ਅੰਗੁਰਾਲ ਕੋਲ ਜੋ ਪਿਸਤੌਲ ਸੀ ਉਹ ਉਸ ਨੇ ਕੁਝ ਸਮਾਂ ਪਹਿਲਾਂ ਵੇਚ ਦਿੱਤੀ ਸੀ। ਸ਼ੀਤਲ ਕੋਲ ਅਸਲੇ ਦਾ ਲਾਇਸੈਂਸ ਹੈ ਜਿਸ 'ਤੇ 315 ਬੋਰ ਦੀ ਗੰਨ ਚੜ੍ਹੀ ਹੈ। ਹੁਣ ਪੁਲਸ ਸ਼ੀਤਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਜੇ ਉਸ ਨੇ ਆਪਣੀ ਪਿਸਤੌਲ ਵੇਚ ਦਿੱਤੀ ਸੀ ਤਾਂ ਜਿਸ ਪਿਸਤੌਲ ਨਾਲ ਸ਼ੀਤਲ ਅੰਗੁਰਾਲ 'ਤੇ ਗੋਲੀ ਚਲਾਉਣ ਦਾ ਦੋਸ਼ ਹੈ ਉਹ ਪਿਸਤੌਲ ਕਿਸ ਦੀ ਸੀ। ਇਹ ਵੀ ਚਰਚਾ ਹੈ ਕਿ ਸ਼ੀਤਲ 'ਤੇ ਜਿਸ ਪਿਸਤੌਲ ਨਾਲ ਗੋਲੀ ਚਲਾਉਣ ਦਾ ਦੋਸ਼ ਹੈ ਉਹ ਉਸ ਦੇ ਇਕ ਸਾਥੀ ਭਾਜਪਾ ਨੇਤਾ ਦੀ ਹੈ ਜਿਸ ਦਾ ਖੁਲਾਸਾ ਸ਼ੀਤਲ ਅੰਗੁਰਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕੇਗਾ।
ਕਈ ਮਾਮਲੇ ਦਰਜ ਹੋਣ ਦੇ ਬਾਵਜੂਦ ਸ਼ੀਤਲ ਅੰਗੁਰਾਲ ਕੋਲ ਲਾਇਸੈਂਸੀ ਹਥਿਆਰ?
ਵੈਸੇ ਤਾਂ ਕਿਸੇ ਆਦਮੀ 'ਤੇ ਇਕ ਵੀ ਅਪਰਾਧਿਕ ਮਾਮਲਾ ਦਰਜ ਹੋਵੇ ਤਾਂ ਉਸ ਦਾ ਅਸਲੇ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਪਰ ਸ਼ੀਤਲ ਅੰਗੁਰਾਲ 'ਤੇ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿਚੋਂ ਕਈ ਮਾਮਲੇ ਤਾਂ ਰੱਦ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਸ਼ੀਤਲ ਕੋਲ ਅਸਲਾ ਲਾਇਸੈਂਸ ਹੋਣਾ ਕਾਨੂੰਨ ਵਿਵਸਥਾ ਨਾਲ ਖਿਲਵਾੜ ਹੈ। ਸ਼ੀਤਲ ਅੰਗੁਰਾਲ ਕੋਲ ਅਸਲੇ ਦਾ ਲਾਇਸੈਂਸ ਸਿਆਸੀ ਪਾਰਟੀ ਦੇ ਦਬਾਅ ਵਿਚ ਹੋਣਾ ਹੀ ਕਿਹਾ ਜਾ ਸਕਦਾ ਹੈ। ਵੈਸੇ ਤਾਂ ਪੁਲਸ ਕਸ਼ਿਨਰ ਪੀ. ਕੇ.ਸਿਨਹਾ ਨੇ ਅਸਲਾ ਲਾਇਸੈਂਸ ਜਾਰੀ ਕਰਨ ਲਈ ਕਾਫੀ ਸਖਤ ਨਿਯਮ ਬਣਾ ਦਿੱਤੇ ਹਨ ਪਰ ਕੀ ਇਨ੍ਹਾਂ ਦਾ ਲਾਇਸੈਂਸ ਰੱਦ ਹੋਵੇਗਾ? ਏ. ਸੀ. ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਜਿਸ 'ਤੇ ਵੀ ਮਾਮਲਾ ਦਰਜ ਹੁੰਦਾ ਹੈ ਉਸ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ।