ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਮੋਟਰਸਾਈਕਲ ਸਵਾਰ ’ਤੇ ਹਮਲਾ

Thursday, Aug 30, 2018 - 02:29 AM (IST)

ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਮੋਟਰਸਾਈਕਲ ਸਵਾਰ ’ਤੇ ਹਮਲਾ

ਨਸਰਾਲਾ/ਸ਼ਾਮਚੁਰਾਸੀ,    (ਚੁੰਬਰ)-  ਹਰਗਡ਼੍ਹ-ਡਗਾਣਾ ਚੋਅ ਵਿਚ ਅੱਜ ਸਿਖਰ ਦੁਪਹਿਰੇ ਤਿੰਨ ਲੁਟੇਰਿਆਂ  ਨੇ  ਦੋ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਦੋ ਵਿਅਕਤੀਆਂ ਨੂੰ ਦਾਤ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਇਲ ਲੁੱਟ  ਲਿਆ। ਲੁਟੇਰਿਆਂ   ਦਾ  ਸ਼ਿਕਾਰ  ਬਣੇ ਕੇਵਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਚੱਕੋਵਾਲ ਬ੍ਰਾਹਮਣਾਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਨੰਬਰ ਪੀ ਬੀ 07-9147 ’ਤੇ ਹੁਸ਼ਿਆਰਪੁਰ ਤੋਂ ਪਿੰਡ ਨੂੰ ਆ ਰਿਹਾ ਸੀ ਕਿ ਹਰਗਡ਼੍ਹ-ਡਗਾਣਾ ਚੋਅ ਵਿਚ ਤਿੰਨ ਮੂੰਹ ਬੰਨ੍ਹੀ ਲੁਟੇਰਿਆਂ ਜੋ ਕਿ ਇਕ ਸਕੂਟਰ ’ਤੇ ਸਵਾਰ ਸਨ, ਨੇ ਉਸ ਦੀ ਬਾਂਹ ’ਤੇ ਦਾਤ ਮਾਰ ਦਿੱਤਾ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ। ਲੁਟੇਰਿਆਂ ਨੇ ਉਸ ਦੇ ਕੰਨ ’ਤੇ ਰਿਵਾਲਵਰ ਰੱਖ ਕੇ ਨਕਦੀ ਅਤੇ ਹੋਰ ਸਾਮਾਨ ਦੇਣ ਲਈ ਕਿਹਾ। ਲੁਟੇਰੇ ਉਸ  ਕੋਲੋਂ 5 ਹਜ਼ਾਰ ਦੇ ਕਰੀਬ ਨਕਦੀ ਅਤੇ 1 ਮੋਬਾਇਲ ਖੋਹ ਕੇ ਲੈ ਗਏ। ਲੁਟੇਰਿਆਂ ਨੇ ਜਾਂਦੇ-ਜਾਂਦੇ ਉਸ ਨੂੰ ਹੇਠਾਂ ਸੁੱਟ  ਕੇ ਪੁੱਠੇ ਦਾਤ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। 
ਉਕਤ ਲੁਟੇਰੇ ਜਾਂਦੇ ਸਮੇਂ ਪਿੰਡ ਨਿਆਡ਼ਾ ਦੇ ਇਕ ਚਮਡ਼ੇ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਦਾਤ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਨਕਦੀ ਲੁੱਟ ਕੇ ਲੈ ਗਏ। ਇਸ ਦੀ ਸੂਚਨਾ ਉਧਰੋਂ ਆੲੇ ਇਕ ਕਾਰ ਵਾਲੇ  ਨੇ ਜ਼ਖਮੀ ਕੇਵਲ ਸਿੰਘ ਅਤੇ ਉਸ ਕੋਲ ਖਡ਼੍ਹੇ ਪਿੰਡ ਹਰਗਡ਼੍ਹ ਵਾਸੀਆਂ ਨੂੰ ਦਿੱਤੀ। 
ਜ਼ਿਕਰਯੋਗ  ਹੈ  ਕਿ ਨਿੱਤ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਸਮੁੱਚੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਦਾ ਇਸ ਚੋਅ ਵਿਚੋਂ ਲੰਘਣਾ ਮੁਹਾਲ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਸ਼ਾਮਚੁਰਾਸੀ-ਧੁਦਿਆਲ ਰੋਡ ’ਤੇ ਇਕ ਅੌਰਤ  ਕੋਲੋਂ ਲੁਟੇਰਿਆਂ ਨੇ ਦਾਤ ਦਿਖਾ ਕੇ ਸਕੂਟਰੀ ਅਤੇ ਹੋਰ ਸਾਮਾਨ ਲੁੱਟ ਲਿਆ ਸੀ। ਸ਼ਾਮਚੁਰਾਸੀ ਵਾਸੀ  ਖੁਦ  ਨੂੰ ਬਹੁਤ ਅਸੁਰੱਖਿਅਤ ਮਹਿਸੂੂਸ ਕਰ ਰਹੇ ਹਨ।


Related News