ਤੇਜ਼ਧਾਰ ਹਥਿਆਰ ਦੀ ਨੋਕ ''ਤੇ ਕੀਤੀ ਲੁੱਟ-ਖੋਹ, ਪੁਲਸ ਵੱਲੋਂ ਭਾਲ ਜਾਰੀ

Thursday, Apr 05, 2018 - 12:38 PM (IST)

ਤੇਜ਼ਧਾਰ ਹਥਿਆਰ ਦੀ ਨੋਕ ''ਤੇ ਕੀਤੀ ਲੁੱਟ-ਖੋਹ, ਪੁਲਸ ਵੱਲੋਂ ਭਾਲ ਜਾਰੀ

ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ, ਲਾਲੂ ਘੁੰਮਣ) : ਕਸਬਾ ਖਾਲੜਾ ਤੋਂ ਲਗਭਗ 4 ਕਿਲੋਮੀਟਰ ਦੂਰ ਪਿੰਡ ਛੀਨਾ ਬਿਧੀ ਚੰਦ ਤੋਂ ਖਾਲੜਾ ਵਾਲੇ ਰਸਤੇ 'ਤੇ ਇਕ ਮੋਟਰਸਾਈਕਲ ਸਵਾਰ ਪਾਸੋਂ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਬਿਧੀ ਚੰਦ ਛੀਨਾ ਉਸਦੀ ਮਾਸੀ ਕੰਵਲਜੀਤ ਕੌਰ ਪਤਨੀ ਸਤਨਾਮ ਸਿੰਘ ਤੇ ਉਸਦੀ ਭੈਣ ਰਾਜਬੀਰ ਕੌਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਛੀਨਾ ਬਿਧੀ ਚੰਦ ਥਾਣਾ ਝਬਾਲ ਤੋਂ ਖਾਲੜਾ ਵੱਲ ਆ ਰਹੇ ਸਨ, ਜਿਨ੍ਹਾਂ ਨੂੰ ਰਸਤੇ 'ਚ ਦੋ ਨੌਜਵਾਨਾਂ ਨੇ ਰੋਕ ਲਿਆ। ਸਿਕੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਨੇ ਮੇਰੀ ਧੌਣ 'ਤੇ ਦਾਤਰ ਰੱਖ ਕੇ ਕਿਹਾ ਕਿ ਜੋ ਵੀ ਤੁਹਾਡੇ ਕੋਲ ਹੈ, ਉਹ ਕੱਢ ਦਿਉ। ਉਨ੍ਹਾਂ ਨੇ ਸਾਡੇ ਪਾਸੋਂ 2 ਮੋਬਾਇਲ ਅਤੇ 3 ਹਜ਼ਾਰ ਰੁਪਏ ਨਕਦ ਅਤੇ ਕੰਵਲਜੀਤ ਕੌਰ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਝਪਟ ਲਈਆਂ। ਇਸ ਉਪਰੰਤ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ 46 ਜੇ 1114 'ਤੇ ਉਥੋਂ ਫਰਾਰ ਹੋ ਗਏ।
ਥਾਣਾ ਖਾਲੜਾ ਦੇ ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸ਼ਿਕਾਇਤ ਕਰਤਾ ਵੱਲੋਂ ਲਿਖਾਏ ਗਏ ਮੋਟਰਸਾਈਕਲ ਨੰਬਰ ਬਾਰੇ ਉਨ੍ਹਾਂ ਕਿਹਾ ਕਿ ਮੁੱਢਲੀ ਤਫਤੀਸ਼ 'ਚ ਇਹ ਨੰਬਰ ਗਲਤ ਪਾਇਆ ਗਿਆ ਹੈ ਪਰ ਫਿਰ ਵੀ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।


Related News