''ਸ਼ਮਸ਼ੇਰ ਸਿੰਘ ਦੂਲੋ'' ਨੇ ਫਿਰ ਵਧਾਈਆਂ ਕੈਪਟਨ ਦੀਆਂ ਮੁਸ਼ਕਲਾਂ, ਹੁਣ ਕਹੀ ਇਹ ਗੱਲ
Friday, Apr 23, 2021 - 03:25 PM (IST)
ਖੰਨਾ (ਵਿਪਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਉਨ੍ਹਾਂ ਦੇ ਆਪਣੇ ਹੀ ਵਧਾ ਰਹੇ ਹਨ। ਜਿੱਥੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਰ ਸਿਆਸੀ ਮੰਚ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਆ ਰਹੇ ਹਨ, ਉੱਥੇ ਹੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੀ ਆਪਣੇ ਬੇਬਾਕ ਅੰਦਾਜ਼ ਨਾਲ ਕਾਂਗਰਸ ਨੂੰ ਜਨਤਾ ਦੀ ਕਚਹਿਰੀ 'ਚ ਖੜ੍ਹਾ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ
ਹੁਣ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਨੂੰ ਲੈ ਕੇ ਦੂਲੋ ਨੇ ਕਾਂਗਰਸ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਦੂਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਸਹੁੰ ਖਾਧੀ ਸੀ ਕਿ ਚਾਰ ਹਫਤਿਆਂ 'ਚ ਨਸ਼ਾ ਖਤਮ ਕੀਤਾ ਜਾਵੇਗਾ। ਪਰ ਦੁੱਖ ਦੀ ਗੱਲ ਹੈ ਕਿ ਸਵਾ ਚਾਰ ਸਾਲ ਬੀਤਣ ਮਗਰੋਂ ਵੀ ਪੰਜਾਬ ਦੇ ਪਿੰਡ-ਪਿੰਡ ਅੰਦਰ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਬਰਗਾੜੀ ਕਾਂਡ 'ਚ ਸਿੱਟ ਦੀ ਰਿਪੋਰਟ ਨੂੰ ਲੈ ਕੇ ਦੂਲੋ ਨੇ ਕਿਹਾ ਕਿ ਅਕਾਲੀਆਂ ਦੇ ਸਮੇਂ ਬੇਅਦਬੀ ਹੋਈ ਤਾਂ ਲੋਕਾਂ ਨੇ ਗੁੱਸੇ 'ਚ ਉਨ੍ਹਾਂ ਦਾ ਇਹ ਹਾਲ ਕੀਤਾ ਕਿ ਪਾਰਟੀ ਖ਼ਤਮ ਹੋ ਰਹੀ ਹੈ। ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਸ ਦੀ ਜਾਂਚ ਹੁਣ ਤੱਕ ਪੂਰੀ ਨਹੀਂ ਕਰਾਈ ਅਤੇ ਕਾਂਗਰਸ 'ਤੇ ਸਰੇਆਮ ਦੋਸ਼ ਲੱਗ ਰਹੇ ਹਨ ਕਿ ਅਕਾਲੀਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਦਾ ਖਾਮਿਆਜ਼ਾ ਵੀ ਕਾਂਗਰਸ ਨੂੰ ਭੁਗਤਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ