ਸ਼ਾਹਕੋਟ ਜ਼ਿਮਨੀ ਚੋਣ ਲਈ ਜਲਦ ਕੀਤਾ ਜਾਵੇਗਾ ਕਾਂਗਰਸ ਦੇ ਉਮੀਦਵਾਰ ਦਾ ਐਲਾਨ: ਜਾਖੜ
Sunday, Apr 29, 2018 - 06:59 PM (IST)

ਜਲੰਧਰ— ਕਾਂਗਰਸੀ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਦਿੱਲੀ ਸਥਿਤ ਫਗਵਾੜਾ ਹਾਊਸ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸੁਨੀਲ ਜਾਖੜ ਸਮੇਤ ਆਸ਼ਾ ਕੁਮਾਰੀ, ਮਨਪ੍ਰੀਤ ਬਾਦਲ ਅਤੇ ਹਰੀਸ਼ ਚੌਧਰੀ ਵੀ ਮੀਟਿੰਗ 'ਚ ਮੌਜੂਦ ਰਹੇ। ਮੀਟਿੰਗ ਦੌਰਾਨ ਸ਼ਾਹਕੋਟ 'ਚ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਚਰਚਾ ਕੀਤੀ ਗਈ। ਮੀਟਿੰਗ 'ਚ ਕਾਂਗਰਸ ਵੱਲੋਂ ਐਲਾਨੇ ਜਾਣ ਵਾਲੀ ਉਮੀਦਵਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵੱਲੋਂ ਸ਼ਾਹਕੋਟ 'ਚ ਹੋਣ ਵਾਲੀ ਜ਼ਿਮਨੀ ਚੋਣ ਲਈ ਐਲਾਨੇ ਜਾਣ ਵਾਲੇ ਉਮੀਦਵਾਰ ਦਾ ਆਖਰੀ ਫੈਸਲਾ ਹਾਈਕਮਾਨ ਕਰੇਗਾ ਅਤੇ ਜਲਦੀ ਹੀ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ਾਹਕੋਟ 'ਚ ਜ਼ਿਮਨੀ ਚੋਣ 28 ਮਈ ਨੂੰ ਕਰਵਾਈ ਜਾ ਰਹੀ ਹੈ।