ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ ਨੂੰ ਸਰਮਪਿਤ ਪਿੰਡ ਤੋਲਾਵਾਲ ਵਿਖੇ ਬਣੇਗਾ ਅਤਿ ਆਧੁਨਿਕ ਸਟੇਡੀਅਮ: ਦਾਮਨ ਬਾਜਵਾ
Thursday, Jul 09, 2020 - 03:52 PM (IST)
ਚੀਮਾ ਮੰਡੀ (ਤਰਲੋਚਨ ਗੋਇਲ): ਪਿਛਲੇ ਦਿਨੀਂ ਭਾਰਤ ਚੀਨ ਬਾਰਡਰ ਤੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਖੂਨੀ ਝੜਪ 'ਚ ਸ਼ਹੀਦ ਹੋਏ ਪਿੰਡ ਤੋਲਾਵਾਲ ਦੇ ਬਹਾਦਰ ਨੌਜਵਾਨ ਗੁਰਬਿੰਦਰ ਸਿੰਘ ਦੀ ਯਾਦ 'ਚ ਪਿੰਡ ਤੋਲਾਵਾਲ ਵਿਖੇ ਅਤਿ ਆਧੁਨਿਕ ਖੇਡ ਸਟੇਡੀਅਮ ਉਸਾਰਿਆ ਜਾਵੇਗਾ। ਇਹ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਅਸੀਂ ਪਰਿਵਾਰਕ ਤੌਰ ਤੇ ਸਲਾਹ ਕੀਤੀ ਸੀ ਕਿ ਗੁਰਬਿੰਦਰ ਦੀ ਸ਼ਹਾਦਤ ਨੂੰ ਅਮਰ ਬਣਾਉਣ ਲਈ ਕੀ ਯਤਨ ਕੀਤੇ ਜਾ ਸਕਦੇ ਹਨ ਤਾਂ ਪਰਿਵਾਰ ਨੇ ਬਹੁਤ ਹੀ ਸਿਆਣੀ ਤੇ ਸੂਝਵਾਨ ਰਾਏ ਦਿੰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੁਰਬਿੰਦਰ ਦੀ ਤਰ੍ਹਾਂ ਪਿੰਡ ਦੇ ਮੁੰਡੇ ਪੜ੍ਹ ਲਿਖ ਕੇ ਤੇ ਸਰੀਰਕ ਮਿਹਨਤ ਕਰਕੇ ਫੌਜ ਅਤੇ ਪੁਲਸ 'ਚ ਭਰਤੀ ਹੋਣ ਇਸ ਲਈ ਨੌਜਵਾਨਾਂ ਦੇ ਪੜ੍ਹਨ ਲਈ ਵਧੀਆ ਸਕੂਲ ਤੇ ਇਕ ਲਾਇਬਰੇਰੀ ਬਣਾਈ ਜਾਵੇਗੀ ਅਤੇ ਫਿਜ਼ਿਕਲ ਫਿੱਟਨੈੱਸ ਲਈ ਪਿੰਡ 'ਚ ਖੇਡ ਸਟੇਡੀਅਮ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਕਹਿਰ, 58 ਡੇਂਗੂ ਮਰੀਜ਼ਾਂ ਦੀ ਹੋਈ ਪਛਾਣ
ਉਨ੍ਹਾਂ ਦੱਸਿਆ ਕਿ ਗੁਰਬਿੰਦਰ ਸਿੰਘ ਨੂੰ ਸ਼ੁਰੂ ਤੋਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਸੀ ਇਸ ਲਈ ਪਿੰਡ 'ਚ ਸਟੇਡੀਅਮ ਨਾ ਹੋਣ ਕਰਕੇ ਉਹ ਆਪਣੀ ਤਿਆਰ ਆਪਣੇ ਨਾਨਕੇ ਪਿੰਡ ਰੰਗੜਿਆਲ ਜਾ ਕੇ ਕਰਕੇ ਆਇਆ ਸੀ ਗੁਰਬਿੰਦਰ ਦੇ ਮਾਮਾ ਜੀ ਵੀ ਸਾਬਕਾ ਸੈਨਿਕ ਸਨ ਅਤੇ ਉਨ੍ਹਾਂ ਨੇ ਆਪ ਸ਼ਹੀਦ ਗੁਰਬਿੰਦਰ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰਵਾਈ ਸੀ । ਪਰਿਵਾਰ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਖੇਡ ਸਟੇਡੀਅਮ ਨੂੰ ਪ੍ਰਵਾਨਗ ਦਿੱਤੀ ਹੈ ਅਤੇ ਜਲਦੀ ਹੀ ਪਿੰਡ ਤੋਲਾਵਾਲ ਵਿੱਚ ਵੱਡੀ ਲਾਗਤ ਨਾਲ ਅਤਿ ਆਧੁਨਿਕ ਸਟੇਡੀਅਮ ਬਣਾਇਆ ਜਾ ਰਿਹਾ ਹੈ ਜੋ ਕਿ ਜਲਦ ਹੀ ਬਣਨਾ ਸ਼ੁਰੂ ਹੋ ਜਾਵੇਗਾ। ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਦੇ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨਦੇਵ ਬਾਜਵਾ ਨੇ ਕਿਹਾ ਕਿ ਸ਼ਹੀਦ ਗੁਰਬਿੰਦਰ ਦੇ ਪਰਿਵਾਰ ਨਾਲ ਸਾਡਾ ਸਿਆਸੀ ਰਿਸ਼ਤਾ ਨਹੀਂ ਬਲਕਿ ਸਾਡਾ ਆਪਣਾ ਪਰਿਵਾਰ ਹੈ ਅਸੀਂ ਹਮੇਸ਼ਾ ਹੀ ਸ਼ਹੀਦ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਖੜਾਂਗੇ। ਪਰਿਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜੋ ਸਰਕਾਰੀ ਨੌਕਰੀ ਅਤੇ ਮਾਲੀ ਮਦਦ ਮਿਲਣੀ ਹੈ ਉਹ ਵੀ ਬਹੁਤ ਜਲਦੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: 58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ
ਇਸ ਤੋਂ ਇਲਾਵਾ ਪਰਿਵਾਰ ਦੀਆਂ ਬਾਕੀ ਮੰਗਾਂ ਜਿਵੇਂ ਕਿ ਲਾਇਬਰੇਰੀ, ਸ਼ਹੀਦ ਦੇ ਘਰ ਤੱਕ ਪੱਕੀ ਸੜਕ ਉਸਦਾ ਸਟੈਚੂ ਅਤੇ ਹੋਰ ਜੋ ਵੀ ਪਰਿਵਾਰ ਦੀ ਰਾਏ ਹੋਵੇਗੀ ਉਹ ਸਭ ਬਹੁਤ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਸ਼ਹੀਦ ਗੁਰਬਿੰਦਰ ਸਿੰਘ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਅਤੇ ਹਲਕਾ ਇੰਚਾਰਜ ਦਾਮਨ ਬਾਜਵਾ ਬਹੁਤ ਹੀ ਸੁਚੱਜੇ ਢੰਗ ਨਾਲ ਸਾਡੀ ਮਦਦ ਕਰ ਰਹੇ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਣ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਖੇਡ ਵਿਭਾਗ ਅਫ਼ਸਰ ਸੰਗਰੂਰ, ਐਸ.ਡੀ.ਐਮ. ਸਨਾਮ ਮਨਜੀਤ ਕੌਰ, ਅਤੇ ਬੀਡੀਪੀਓ ਸੁਨਾਮ ਜਸਵਿੰਦਰ ਸਿੰਘ ਬੱਗਾ ਨੇ ਵੀ ਸਟੇਡੀਅਮ ਅਤੇ ਬਾਕੀ ਰਹਿੰਦੇ ਕੰਮ ਜਲਦੀ ਪੂਰੇ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਭੰਮ, ਸਰਪੰਚ ਮੇਵਾ ਸਿੰਘ, ਸ਼ਹੀਦ ਦਾ ਭਰਾ ਗੁਰਪ੍ਰੀਤ ਸਿੰਘ, ਭਤੀਜਾ ਗੈਵੀ ਸਿੰਘ, ਅਜੈਬ ਸਿੰਘ ਕਾਲਾ, ਨਾਇਬ ਸਿੰਘ,ਪੰਚਾਇਤ ਸੈਕਟਰੀ ਪ੍ਰੀਤਮ ਸਿੰਘ, ਪ੍ਰਗਟ ਸਿੰਘ ਅਤੇ ਪਿੰਡ ਦੇ ਹੋਰ ਮੋਹਤਵਰ ਅਤੇ ਪਤਵੰਤ ਹਾਜ਼ਰ ਸਨ।
ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ