ਸ਼ਬਦ ਗੁਰੂ ਯਾਤਰਾ ਦਾ ਬਾਦਲ ਵਲੋਂ ਸਵਾਗਤ, ਕੀਤੇ ਸ਼ਸਤਰਾਂ ਦੇ ਦਰਸ਼ਨ

Wednesday, Feb 06, 2019 - 04:52 PM (IST)

ਸ਼ਬਦ ਗੁਰੂ ਯਾਤਰਾ ਦਾ ਬਾਦਲ ਵਲੋਂ ਸਵਾਗਤ, ਕੀਤੇ ਸ਼ਸਤਰਾਂ ਦੇ ਦਰਸ਼ਨ

ਗਿੱਦੜਬਾਹਾ (ਸੰਧਿਆ)— ਪੰਜਾਬ 'ਚ ਚੱਲ ਰਹੀ ਸ਼ਬਦ ਗੁਰੂ ਯਾਤਰਾ ਦਾ ਅੱਜ ਹਲਕਾ ਲੰਬੀ 'ਚ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਯਾਤਰਾ ਅਬੋਹਰ ਮਲੋਟ ਰੋਡ ਤੋਂ ਹੁੰਦੇ ਹੋਏ ਪਿੰਡ ਪੱਕੀ ਪੁੱਜੀ, ਜਿੱਥੇ ਸਵੇਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਖੜ੍ਹੀ ਸੰਗਤ ਨੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਸ਼ਬਦ ਗੁਰੂ ਯਾਤਰਾ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ ਅਤੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ ਗਏ।

ਸਾਬਕਾ ਮੁੱਖ ਮੰਤਰੀ ਪ੍ਰਕਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਵਲੋਂ ਅਨੇਕਾਂ ਧਾਰਮਿਕ ਯਾਦਗਾਰ ਸਥਾਪਿਤ ਕੀਤੀਆਂ ਗਈਆਂ ਹਨ ਪਰ ਅੱਜ ਇਨ੍ਹਾਂ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ। ਇਸ ਦੀ ਸਾਂਭ-ਸੰਭਾਲ ਦੀ ਲੋੜ ਹੈ। ਅੱਗੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਕਿਸਾਨਾਂ ਵਲੋਂ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਕਿਉਂਕਿ ਅੱਜ ਕਿਸਾਨੀ ਘਾਟੇਵਾਲਾ ਧੰਦਾ ਬਣ ਕੇ ਰਹਿ ਗਿਆ ਹੈ। ਕਿਸਾਨੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਲੋੜ ਹੈ।


author

Shyna

Content Editor

Related News