ਰਾਮ ਰਹੀਮ ਨੂੰ ਦਿੱਤੀ ਫਰਲੋ ਅਤੇ Z-plus ਸੁਰੱਖਿਆ 'ਤੇ SGPC ਪ੍ਰਧਾਨ ਧਾਮੀ ਨੇ ਚੁੱਕੇ ਸਵਾਲ

Wednesday, Feb 23, 2022 - 06:45 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 17 ਸਾਲ ਦੇ ਕਰੀਬ ਖੇਤੀ ਕਰਕੇ ਜੀਵਨ ਬਤੀਤ ਕੀਤਾ, ਉਥੇ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦੁਬਾਰਾ ਬਣ ਕੇ ਤਿਆਰ ਸੁੰਦਰ ਇਮਾਰਤ ਅਤੇ ਸਾਢੇ 4 ਕਿਲੋ ਸੋਨੇ ਦੀ ਸੁੰਦਰ ਪਾਲਕੀ ਸਾਹਿਬ ਨੂੰ ਸੰਗਤ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮ ਰਹੀਮ ਨੂੰ ਦਿੱਤੀ ਗਈ ਫਰਲੋ ਅਤੇ ਜ਼ੈੱਡ ਪਲੱਸ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਬਰੇਟਾ ਦੇ 2 ਨੌਜਵਾਨ ਭਾਰਤ ਆਏ, ਤੀਸਰੇ ਦੀ ਮਾਪੇ ਕਰ ਰਹੇ ਉਡੀਕ

ਧਾਮੀ ਨੇ ਕਿਹਾ ਕਿ ਜਿਸ ਬੰਦੇ ਨੂੰ ਅਦਾਲਤ ਨੇ ਸਖਤ ਸਜ਼ਾ ਸੁਣਾਈ ਹੋਵੇ, ਉਸ ਨੂੰ ਤਾਂ 3 ਸਾਲ ਬਾਅਦ ਹੀ ਫਰਲੋ ਦੇ ਦਿੱਤੀ ਜਾਂਦੀ ਹੈ ਅਤੇ ਕੌਮ ਦੇ ਸਿੱਖ ਜੋ ਕਈ-ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਕੈਦ ਹਨ ਅਤੇ ਉਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ, ਦੇ ਲਈ ਜ਼ਮਾਨਤ ਲੈਣ ਲਈ ਵਕੀਲ ਕਰਨੇ ਪੈਂਦੇ ਹਨ ਤੇ ਜ਼ਮਾਨਤ ਨਹੀਂ ਦਿੱਤੀ ਜਾਂਦੀ, ਸਿਰਫ ਇਕ ਘੰਟੇ ਲਈ ਛੁੱਟੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪਹਿਲਾਂ ਵੀ ਵਿਰੋਧ ਕੀਤਾ ਗਿਆ ਹੈ ਤੇ ਹੁਣ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਰਹਿਣਾ ਹੀ ਜੇਲ 'ਚ ਹੈ, ਉਸ ਨੂੰ ਜ਼ੈੱਡ ਪਲੱਸ ਸੁਰੱਖਿਆ ਦੀ ਕੀ ਜ਼ਰੂਰਤ ਹੈ, ਇਸ ਬਾਰੇ ਸਰਕਾਰ ਜਵਾਬਦੇਹ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਤੋਂ ਨਾਰਾਜ਼ ਗੁਰਜੀਤ ਔਜਲਾ ਨੇ DGP ਨੂੰ ਲਿਖਿਆ ਪੱਤਰ, ਨਸ਼ਿਆਂ ਨੂੰ ਲੈ ਕੇ ਆਖੀ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News