SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

Thursday, Jun 27, 2024 - 06:43 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਐੱਸ. ਜੀ. ਪੀ. ਸੀ ਨੇ ਸ੍ਰੀ ਹਰਿਮੰਦਰ ਸਹਿਬ ਯੋਗਾ ਕਰਨ ਵਾਲੀ ਕੁੜੀ ਦੇ ਝੂਠ ਦਾ ਕੀਤਾ ਪਰਦਾਫਾਸ਼ ਕਰ ਦਿੱਤਾ ਹੈ। ਜਿਸ ਦੀ ਜਾਣਕਾਰੀ ਐੱਸ. ਜੀ. ਪੀ. ਸੀ ਨੇ ਆਪਣੇ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ। ਜਿਸ 'ਚ ਲਿਖਿਆ ਹੈ ਕਿ ਅਰਚਨਾ ਮਕਵਾਨਾ ਦੇ ਵਿਵਹਾਰ ਅਤੇ ਕਾਰਵਾਈਆਂ ਦਾ ਸਾਰਾ ਬਲੂਪ੍ਰਿੰਟ ਪਿਛਲੇ 6 ਦਿਨਾਂ  'ਚ ਉਸ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਸਪੱਸ਼ਟ ਹੋ ਗਿਆ ਹੈ ਸਭ ਤੋਂ ਪਹਿਲਾਂ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਦਿਆਂ ਆਪਣੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਫੋਟੋਆਂ/ਵੀਡੀਓ ਪਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਜਿਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਉਸ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਅੰਮ੍ਰਿਤਸਰ ਪੁਲਸ ਵੱਲੋਂ ਧਾਰਾ 295-ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਦੌਰਾਨ ਅਰਚਨਾ ਨੇ ਇਸ ਘਟਨਾ ਬਾਰੇ ਮੁਆਫ਼ੀ ਮੰਗੀ ਪਰ ਮੁਆਫ਼ੀ ਮੰਗਣ ਤੋਂ ਬਾਅਦ ਵੀ ਉਹ ਆਪਣੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸਮੱਗਰੀ ਪੋਸਟ ਕਰਦੀ ਰਹੀ ਅਤੇ ਜਨਤਕ ਪਲੇਟਫਾਰਮ 'ਤੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ ਲਈ ਉਕਸਾਉਂਦੀ ਰਹੀ ਅਤੇ ਐੱਸ. ਜੀ. ਪੀ. ਸੀ. ਖ਼ਿਲਾਫ਼ ਗਲਤ ਬਿਆਨਬਾਜ਼ੀ ਕੀਤੀ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

ਐੱਸ. ਜੀ. ਪੀ. ਸੀ. ਨੇ ਅੱਗੇ ਲਿਖਿਆ ਕਿ ਲੱਗਦਾ ਹੈ ਅਰਚਨਾ ਕਿਸੇ ਨਾਪਾਕ ਏਜੰਡੇ ਤਹਿਤ ਕੰਮ ਕਰ ਰਹੀ ਹੈ। ਅੱਜ ਇੱਕ ਵੀਡੀਓ ਵਿੱਚ ਉਹ ਦਾਅਵਾ ਕਰ ਰਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਰਿਆਦਾ ਸਬੰਧੀ ਕੋਈ ਵੀ ਦਿਸ਼ਾ-ਨਿਰਦੇਸ਼ ਪ੍ਰਦਰਸ਼ਿਤ ਨਹੀਂ ਕੀਤੇ ਗਏ ਹਨ, ਜਦਕਿ ਅਸਲੀਅਤ ਇਹ ਹੈ ਕਿ ਘੰਟਾ ਘਰ ਦੇ ਪ੍ਰਵੇਸ਼ ਦੁਆਰ 'ਤੇ ਇੱਕ ਵੱਡੀ ਸਕਰੀਨ ਲਗਾਈ ਗਈ ਹੈ, ਜਿੱਥੋਂ ਉਹ ਦਾਖ਼ਲ ਹੋਈ ਸੀ। ਉਹ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਤੋਂ ਕਿਸੇ ਨੇ ਨਹੀਂ ਰੋਕਿਆ, ਜਦਕਿ ਸੱਚਾਈ ਇਹ ਹੈ ਕਿ 21 ਜੂਨ ਨੂੰ ਜਦੋਂ ਉਹ ਚਰਨ ਗੰਗਾ 'ਚ ਪੈਰ ਧੋਂਦੇ ਸਮੇਂ ਮੋਬਾਈਲ 'ਤੇ ਆਪਣੀ ਐਂਟਰੀ ਦੀ ਵੀਡੀਓ ਬਣਾ ਰਹੀ ਸੀ ਤਾਂ ਡਿਊਟੀ 'ਤੇ ਮੌਜੂਦ ਸੇਵਾਦਾਰ ਨੇ ਉਸ ਨੂੰ ਪ੍ਰਵੇਸ਼ ਦੁਆਰ 'ਤੇ ਰੋਕ ਲਿਆ ਸੀ । 

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ

ਐੱਸ. ਜੀ. ਪੀ. ਸੀ. ਨੇ ਦੱਸਿਆ ਕਿ ਅੱਜ ਦੀ ਵੀਡੀਓ 'ਚ ਅਰਚਨਾ SGPC ਪ੍ਰਬੰਧਕਾਂ ਨੂੰ ਆਪਣੇ ਖ਼ਿਲਾਫ਼ ਦਰਜ ਐੱਫ਼. ਆਈ. ਆਰ ਵਾਪਸ ਲੈਣ ਦੀ ਧਮਕੀ ਵੀ ਦੇ ਰਹੀ ਹੈ। ਜੇਕਰ ਉਹ ਮੁਆਫ਼ੀ ਮੰਗਦੀ ਹੈ ਤਾਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਖ਼ਿਲਾਫ਼ ਇਤਰਾਜ਼ਯੋਗ ਅਤੇ ਨਫ਼ਰਤ ਭਰੀਆਂ ਪੋਸਟਾਂ ਕਿਉਂ ਪਾ ਰਹੀ ਹੈ। 21 ਜੂਨ ਨੂੰ ਅਰਚਨਾ ਨੇ ਸ੍ਰੀ ਹਰਿਮੰਦਰ ਸਾਹਿਬ ਜਾਂ ਕੰਪਲੈਕਸ ਦੇ ਅੰਦਰ ਕਿਸੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਨਹੀਂ ਸੀ। 

PunjabKesari

ਅਰਚਨਾ 20 ਜੂਨ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਸੀ ਅਤੇ ਕੁਝ ਸੇਵਾ ਵੀ ਕੀਤੀ ਸੀ ਪਰ ਇਸ ਨਾਲ ਅਗਲੇ ਦਿਨ ਮਰਿਆਦਾ ਦੀ ਉਲੰਘਣਾ ਕੀਤੀ। 20 ਜੂਨ ਨੂੰ ਅਰਚਨਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵੱਲੋਂ ਮੰਗੀ ਗਈ ਹਰ ਸੰਭਵ ਮਾਰਗਦਰਸ਼ਨ ਮੁਹੱਈਆ ਕਰਵਾਈ ਗਈ ਸੀ ਪਰ 21 ਜੂਨ ਨੂੰ ਉਸ ਨੇ ਕੋਈ ਵੀ ਸੇਧ ਲੈਣੀ ਜ਼ਰੂਰੀ ਨਹੀਂ ਸਮਝੀ ਅਤੇ ਗੁਰੂ ਘਰ ਅੰਦਰ ਇਤਰਾਜ਼ਯੋਗ ਹਰਕਤਾਂ ਕੀਤੀਆਂ। ਐੱਸ. ਜੀ. ਪੀ. ਸੀ. ਨੇ ਦੱਸਿਆ ਕਿ ਅਜਿਹੀ ਸਥਿਤੀ 'ਚ ਸ਼੍ਰੋਮਣੀ ਕਮੇਟੀ ਪ੍ਰਬੰਧਕ ਅੰਮ੍ਰਿਤਸਰ ਪੁਲਸ ਤੋਂ ਮੰਗ ਕਰਦੀ ਹੈ ਕਿ ਅਰਚਨਾ ਮਕਵਾਨਾ ਨੂੰ ਗ੍ਰਿਫ਼ਤਾਰ ਕਰਕੇ ਉਸ ਸਿੱਖ ਵਿਰੋਧੀ ਨਾਪਾਕ ਮਨਸੂਬੇ ਦਾ ਪਰਦਾਫਾਸ਼ ਕੀਤਾ ਜਾਵੇ ਜਿਸ ਤਹਿਤ ਉਹ ਕੰਮ ਕਰ  ਰਹੀ  ਹੈ ਅਤੇ ਉਸ ਦੇ ਕੇਸ ਦਾ ਅਦਾਲਤ ਵਿੱਚ ਫੈਸਲਾ ਕੀਤਾ ਜਾਵੇ।

ਇਹ ਵੀ ਪੜ੍ਹੋ - ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰ ਨਹਿਰ 'ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ

ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੇਂਦਰੀ ਸਿੱਖ ਅਸਥਾਨ ਹੈ ਜੋ ਬਿਨਾਂ ਕਿਸੇ ਭੇਦਭਾਵ ਦੇ ਹਰ ਪਿਛੋਕੜ ਦੇ ਲੋਕਾਂ ਲਈ ਖੁੱਲ੍ਹਾ ਹੈ, ਹਾਲਾਂਕਿ, ਇਸ ਸਿੱਖ ਅਸਥਾਨ ਦੀ ਪਾਲਣਾ ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੰਗਤ ਨੂੰ ਇਸ ਪਵਿੱਤਰ ਅਸਥਾਨ ਦੇ ਕੰਪਲੈਕਸ ਦੇ ਅੰਦਰ ਰਹਿੰਦਿਆਂ ਮਰਿਯਾਦਾ ਦਾ ਖਿਆਲ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮਰਯਾਦਾ ਨੂੰ ਮੁੱਖ ਰੱਖਦਿਆਂ ਆਪਣੇ ਫ਼ੋਨ ਬੰਦ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਵਿਸ਼ੇਸ਼ ਤੌਰ 'ਤੇ ਕਿਹਾ ਕਿ ਇੱਥੇ ਮੱਥਾ ਟੇਕਣ ਆਉਣ ਵਾਲੇ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ, ਗੀਤਾਂ ਆਦਿ ਦੇ ਪ੍ਰਚਾਰ ਲਈ ਇਸ ਪਵਿੱਤਰ ਅਸਥਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਇੱਥੋਂ ਆਤਮਿਕ ਸ਼ਕਤੀ ਪ੍ਰਾਪਤ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News