ਅੰਮ੍ਰਿਤਸਰ ''ਚ ਖੂਨੀ ਝੜਪ ਮਗਰੋਂ ਸਤਿਕਾਰ ਕਮੇਟੀ ''ਤੇ ਪੁਲਸ ਦੀ ਵੱਡੀ ਕਾਰਵਾਈ

10/25/2020 12:46:34 PM

ਅੰਮ੍ਰਿਤਸਰ (ਸੁਮਿਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜੱਥੇਬੰਦੀਆਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੁਲਸ ਵੱਲੋਂ ਸਤਿਕਾਰ ਕਮੇਟੀ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਵਿਖੇ ਐਸ. ਜੀ. ਪੀ. ਸੀ. ਦੇ ਸਕੱਤਰ ਮੋਹਿੰਦਰ ਸਿੰਘ ਦੇ ਬਿਆਨ 'ਤੇ ਸੁਖਜੀਤ ਸਿੰਘ ਖੋਸੇ, ਬਲਜੀਤ ਸਿੰਘ, ਬਲਬੀਰ ਸਿੰਘ ਮੁੱਛਲ ਅਤੇ ਉਸ ਦੇ ਹੋਰਨਾਂ 50-60 ਸਾਥੀਆਂ 'ਤੇ ਧਾਰਾ-307 ਦੇ ਮੱਦੇਨਜ਼ਰ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਹੁਰਿਆਂ ਨੇ ਹਥਿਆਰਾਂ ਸਣੇ ਸੁੱਤੇ ਪਏ ਜਵਾਈ 'ਤੇ ਬੋਲਿਆ ਧਾਵਾ, ਸਾਰੀ ਵਾਰਦਾਤ CCTV 'ਚ ਕੈਦ

ਇਨ੍ਹਾਂ 'ਤੇ ਦੋਸ਼ ਹੈ ਕਿ ਇਹ ਸਾਰੇ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਐਸ. ਜੀ. ਪੀ. ਸੀ. ਦੇ ਦਫ਼ਤਰ ਅੰਦਰ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਨ੍ਹਾਂ ਵਿਅਕਤੀਆਂ ਨੇ ਹਥਿਆਰਾਂ ਨਾਲ ਟਾਸਕ ਫੋਰਸ ਦੇ 2 ਮੁਲਾਜ਼ਮਾਂ ਨੂੰ ਵੀ ਜ਼ਖਮੀਂ ਕੀਤਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਮੱਥਾ ਟੇਕ ਕੇ ਘਰ ਮੁੜਦਾ ਵਿਅਕਤੀ ਬਣਿਆ ਨਿਸ਼ਾਨਾ

ਇਸ ਤੋਂ ਇਲਾਵਾ ਥਾਣਾ ਬੀ ਡਵੀਜ਼ਨ ਵਿਖੇ ਇਕ ਮਾਮਲਾ ਐਸ. ਜੀ. ਪੀ. ਸੀ. ਦੇ ਅਧਿਕਾਰੀ ਭੂਰਾ ਕੁਨਾ ਦੀ ਕਾਰ ਭੰਨਣ ਦਾ ਵੀ ਦਰਜ ਹੋਇਆ ਹੈ, ਜਿਸ 'ਚ ਸੁਖਜੀਤ ਸਿੰਘ ਖੋਸੇ 'ਤੇ ਪਰਚਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਦੇਖੇ ਮੌਕੇ ਦੀਆਂ ਤਸਵੀਰਾਂ


Babita

Content Editor

Related News