ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

Saturday, Jun 12, 2021 - 12:09 PM (IST)

ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਨੂਰਪੁਰਬੇਦੀ (ਭੰਡਾਰੀ)-ਅਸ਼ਲੀਲ ਫੋਟੋਆਂ ਬਣਾ ਕੇ ਭੇਜਣ ਅਤੇ ਇਸ ਆੜ ’ਚ ਸਰੀਰਕ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਨਣਦੋਈਏ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਨੂਰਪੁਰਬੇਦੀ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਉਕਤ ਔਰਤ ਦੇ ਆਪਣੇ ਨਣਦੋਈਏ ਨਾਲ ਆਪਸੀ ਸਹਿਮਤੀ ਨਾਲ ਸੰਬੰਧ ਸਨ ਅਤੇ ਜੋ ਇਕ ਦੂਜੇ ਨੂੰ ਵਟਸਐਪ ਰਾਹੀਂ ਫੋਨ ਕਰਦੇ ਸਨ।

ਇਹ ਵੀ ਪੜ੍ਹੋ: ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ

ਇਨ੍ਹਾਂ ਸੰਬੰਧਾਂ ਬਾਰੇ ਜਦੋਂ ਸ਼ਿਕਾਇਤਕਰਤਾ ਔਰਤ ਦੇ ਸਹੁਰੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਸਾਲ 2018 ’ਚ ਪੰਚਾਇਤੀ ਤੌਰ ’ਤੇ ਦੋਵੇਂ ਧਿਰਾਂ ’ਚ ਆਪਸੀ ਰਾਜੀਨਾਮਾ ਹੋ ਗਿਆ ਸੀ ਪਰ ਕਥਿਤ ਦੋਸ਼ੀ ਆਪਸੀ ਰਾਜੀਨਾਮੇ ਤੋਂ ਬਾਅਦ ਵੀ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਉਕਤ ਔਰਤ ਨੇ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਨਣਦੋਈਆ ਉਸ ਦੀਆਂ ਨਗਨ ਫੋਟੋਆਂ ਬਣਾ ਕੇ ਅਤੇ ਉਕਤ ਫੋਟੋਆਂ ਦੀ ਆੜ ’ਚ ਸਰੀਰਕ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਸਥਾਨਕ ਪੁਲਸ ਨੇ ਉਕਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਨਣਦੋਈਏ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354 ਏ ਅਤੇ 354 ਡੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਅਨੁਸਾਰ ਦੋਸ਼ੀ ਵਿਅਕਤੀ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News