ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼,ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

Friday, Oct 16, 2020 - 11:02 AM (IST)

ਬਠਿੰਡਾ (ਸੁਖਵਿੰਦਰ,ਕੁਨਾਲ ਬਾਂਸਲ): ਜ਼ਿਲ੍ਹਾ ਪੁਲਸ ਵਲੋਂ ਰਿਹਾਇਸ਼ੀ ਇਲਾਕੇ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ ਅੱਡਾ ਸੰਚਾਲਕਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਚਾਰ ਜਨਾਨੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ

ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਅਤੇ ਸੁਖਜੀਤ ਕੌਰ ਵਾਸੀ ਕ੍ਰਿਸ਼ਨਾ ਕਾਲੋਨੀ ਵਲੋਂ ਆਪਣੇ ਘਰ 'ਚ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਹੈ। ਜਿੱਥੇ ਦੂਰ-ਦੂਰ ਤੋਂ ਕੁੜੀਆਂ-ਮੁੰਡੇ ਆਉਂਦੇ ਹਨ। ਸੂਚਨਾ ਦੇ ਆਧਾਰ 'ਤੇ ਵਰਧਮਾਨ ਪੁਲਸ ਵਲੋਂ ਡੀ.ਐੱਸ.ਪੀ. ਕਰਾਇਮ ਹਿਨਾ ਗੁਪਤਾ ਦੀ ਅਗਵਾਈ ਹੇਠ ਮੁਲਜ਼ਮਾਂ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਵਲੋਂ ਉਕਤ ਘਰ 'ਚੋਂ ਅੱਡਾ ਸੰਚਾਲਕ ਸਤਨਾਮ ਸਿੰਘ ਅਤੇ ਸੁਖਜੀਤ ਕੌਰ, ਸੁਨੀਲ ਕੁਮਾਰ ਵਾਸੀ ਬਠਿੰਡਾ, ਮਨਦੀਪ ਸਿੰਘ ਬਠਿੰਡਾ, ਅਨੀਤਾ ਵਾਸੀ ਕੋਟਕਪੂਰਾ, ਪੂਨਮ ਵਾਸੀ ਬਠਿੰਡਾ, ਪ੍ਰਤਿਗਿਆ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਉਕਤ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਕੈਨਾਲ ਕਾਲੋਨੀ ਵਿਖੇ ਇਮੋਰਲ ਟ੍ਰੈਫਿਕ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ


Shyna

Content Editor

Related News