ਨਾਭਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਕਾਲਾ ਧੰਦਾ, ਜਨਾਨੀਆਂ ਦੀਆਂ ਕਰਤੂਤਾਂ ਸੁਣ ਹੋਵੋਗੇ ਹੈਰਾਨ
Monday, Jan 16, 2023 - 06:31 PM (IST)
ਨਾਭਾ (ਰਾਹੁਲ ਖੁਰਾਣਾ/ਭੂਪਾ/ਪੁਰੀ) : ਨਾਭਾ ਸ਼ਹਿਰ ਅੰਦਰ ਧੜੱਲੇ ਨਾਲ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਿਸਮ ਫਰੋਸ਼ੀ ਦਾ ਧੰਦੇ ਵਿਚ ਇਕ ਹਰਿਆਣਾ ਦੀ ਔਰਤ ਦੇ ਨਾਲ ਤਿੰਨ ਔਰਤਾਂ ਸ਼ਾਮਲ ਸਨ ਜੋ ਭੋਲੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਪੈਸੇ ਬਟੋਰਦੀਆਂ ਸਨ। ਮੌਕੇ ’ਤੇ ਪੁਲਸ ਨੇ ਚਾਰ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਨ੍ਹਾਂ ਸੱਤ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ ਨੇ ਸਦਰ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਦੀ ਹਾਜ਼ਰੀ ‘ਚ ਦੱਸਿਆ ਕਿ ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ’ਚ ਪਿੰਡ ਅਲੋਹਰਾ ਨੇੜੇ ਕੀਤੀ ਨਾਕਾਬੰਦੀ ਦੌਰਾਨ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਲਾਕੇ ’ਚ ਅਜਿਹਾ ਗਿਰੋਹ ਸਰਗਰਮ ਹੈ ਜੋ ਜਿਸਮਾਨੀ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਂਦਾ ਹੈ ਅਤੇ ਲੱਖਾਂ ਰੁਪਏ ਦੀ ਬਲੈਕਮੇਲਿੰਗ ਦਾ ਧੰਦਾ ਧੜੱਲੇ ਨਾਲ ਚਲਾਉਂਦਾ ਹੈ।
ਇਹ ਵੀ ਪੜ੍ਹੋ : ਕਬੱਡੀ ’ਚ ਵੱਡਾ ਨਾਮਣਾ ਖੱਟਣ ਵਾਲੇ ਚੋਟੀ ਦੇ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ’ਚ ਮੌਤ
ਸੂਚਨਾ ਦੇ ਪੁਖਤਾ ਹੋਣ ਦੀ ਸੂਰਤ ’ਚ ਨਾਭਾ ਪੁਲਸ ਵੱਲੋ ਇੰਸ. ਭਿੰਡਰ ਦੀ ਅਗਵਾਈ ’ਚ ਨਾਭਾ ਪੁਲਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦਿਆਂ ਮਾਮਲੇ ’ਚ ਰਣਵੀਰ ਸਿੰਘ ਰਾਣਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਢੱਡਰੀਆਂ ਜ਼ਿਲ੍ਹਾ ਸੰਗਰੂਰ, ਹਰਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕਕਰਾਲਾ, ਨਾਭਾ ਸਮੇਤ ਨਾਭਾ ਦੀ ਅਰਜਨ ਕਾਲੋਨੀ ਵਾਸੀਆਨ ਹਰਪ੍ਰੀਤ ਕੌਰ ਉਰਫ ਗੁਰਪ੍ਰੀਤ ਕੌਰ ਉਰਫ ਖੁਸ਼ੀ ਅਰਜਨ ਕਾਲੋਨੀ ਨਾਭਾ, ਸੀਮਾ ਅਤੇ ਉਸ ਦਾ ਘਰਵਾਲਾ ਰਿੰਕੂ ਅਤੇ ਦੀਪੂ ਆਦਿ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 10 ਨਕਲੀ ਆਧਾਰ ਕਾਰਡ, ਦੋ ਪਾਸਪੋਰਟ, 2 ਨੰਬਰਦਾਰੀ ਦੇ ਨਕਲੀ ਕਾਰਡ, 2 ਸਕੂਟਰੀਆਂ ਸਮੇਤ 10 ਹਜ਼ਾਰ ਨਕਦ ਬਰਾਮਦ ਕੀਤੇ ਹਨ। ਇੰਸ. ਭਿੰਡਰ ਨੇ ਦੱਸਿਆ ਕਿ ਗਿਰੋਹ ਦੇ ਮੁਖੀ ਰਣਵੀਰ ਸਿੰਘ ਰਾਣਾ ਦੇ 2 ਨਕਲੀ ਆਧਾਰ ਕਾਰਡ, 4 ਆਧਾਰ ਕਾਰਡ ਹਰਵਿੰਦਰ ਸਿੰਘ ਦੇ ਅਤੇ 4 ਨਕਲੀ ਆਧਾਰ ਕਾਰਡ ਖੁਸ਼ੀ ਉਰਫ ਗੁਰਪ੍ਰੀਤ ਕੌਰ ਉਰਫ ਹਰਪ੍ਰੀਤ ਕੌਰ ਨੇ ਤਿੰਨੇ ਵੱਖਰੇ ਨਾਵਾਂ ਦੇ ਆਧਾਰ ਕਾਰਡ ਬਣਾ ਰੱਖੇ ਸਨ। ਗਿਰੋਹ ਦੀਆਂ ਔਰਤਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਭਰਮਾ ਕੇ ਵਿਆਹ ਕਰਨ ਬਾਅਦ ਘਰਾਂ ’ਚੋ ਸੋਨੇ ਦੇ ਗਹਿਣੇ ਗਾਇਬ ਕਰ ਦਿੰਦੀਆਂ ਸਨ।
ਇਹ ਵੀ ਪੜ੍ਹੋ : ਵਿਆਹ ਤੋਂ 7 ਸਾਲ ਬਾਅਦ ਵੀ ਨਾ ਹੋਇਆ ਬੱਚਾ, ਹੈਵਾਨ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ
ਇਸ ਤੋਂ ਇਲਾਵਾ ਜਿਸਮਾਨੀ ਲਾਲਚ ਦੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਰੰਗਰਲੀਆਂ ਮਨਾਉਣ ਮੌਕੇ ਆਪਣੇ ਗਿਰੋਹ ਮੈਬਰਾਂ ਨਾਲ ਆਪਣੇ ਸ਼ਿਕਾਰ ਦੀ ਵੀਡੀਓ ਬਣਾ ਲੈਂਦੇ ਅਤੇ ਮੌਕੇ ’ਤੇ ਮਾਨਸਿਕ ਦਬਾਅ ਪਾ ਕੇ ਲੋਕਾਂ ਤੋਂ ਬਲੈਕਮੇਲਿੰਗ ਕਰਕੇ ਭਾਰੀ ਰਕਮ ਲੈਂਦੇ ਸਨ। ਦੋਵੇਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਿਰੋਹ ਦੇ ਮੁਖੀ ਰਣਵੀਰ ਰਾਣਾ ਅਤੇ ਕਥਿਤ ਦੋਸ਼ਣ ਗੁਰਪ੍ਰੀਤ ਉਰਫ ਖੁਸ਼ੀ ਖ਼ਿਲਾਫ ਥਾਣਾ ਜੁਲਕਾ, ਥਾਣਾ ਸਦਰ ਪਟਿਆਲਾ, ਥਾਣਾ ਪਾਤੜਾਂ ਦੇ ਦੋ ਅਤੇ ਹਰਿਆਣਾ ਦੇ ਜ਼ਿਲ੍ਹਾ ਪਾਣੀਪੱਤ ਵਿਖੇ ਪਹਿਲਾਂ ਵੀ ਮਾਮਲੇ ਦਰਜ ਹਨ। ਡੀ. ਐਸ. ਪੀ. ਨਾਭਾ ਦਵਿੰਦਰ ਅੱਤਰੀ ਅਤੇ ਸਦਰ ਥਾਣਾ ਮੁਖੀ ਇੰਸ. ਭਿੰਡਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਕੀਤੀ ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਇਕ ਦਰਜਨ ਮਾਮਲਿਆਂ ਦੀ ਜਾਣਕਾਰੀ ਦੇ ਦਿੱਤੀ ਹੈ ਜਦਕਿ ਮਾਣਯੋਗ ਅਦਾਲਤ ਤੋਂ ਪੁਲਸ ਰਿਮਾਂਡ ਦੌਰਾਨ ਹੋਰ ਅਹਿਮ ਇੰਕਸਾਫ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਮਰੀਕਾ ਜਾਣ ਲਈ ਮੁੰਡੇ ਨੇ ਏਜੰਟ ਨੂੰ ਦਿੱਤੇ 20 ਲੱਖ ਰੁਪਏ, ਫਿਰ ਜੱਗੋਂ ਤੇਰਵੀਂ ਹੋਈ ਘਟਨਾ ਨੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।