ਹੋਟਲ ਦੇ ਕਮਰੇ 'ਚ ਰੁਕਣ ਵਾਲੇ ਨੂੰ ਦਿਖਾਈਆਂ ਜਾਂਦੀਆਂ ਨੇ ਤਸਵੀਰਾਂ, ਫਿਰ ਜਿਸਮ ਦੀ ਭੁੱਖ...
Saturday, Feb 04, 2023 - 12:16 PM (IST)
ਲੁਧਿਆਣਾ (ਮੋਹਿਨੀ) : ਮਹਾਨਗਰ ’ਚ ਜਿਸਮਫਿਰੋਸ਼ੀ ਦਾ ਧੰਦਾ ਇਕ ਵਾਰ ਫਿਰ ਸਿਰ ਚੁੱਕਣ ਲੱਗਾ ਹੈ, ਜਿਸ ਤਰ੍ਹਾਂ ਅੰਦਰਖ਼ਾਤੇ ਜਿਸਮਫਿਰੋਸ਼ੀ ਦੇ ਕਥਿਤ ਅੱਡੇ ਬਣ ਰਹੇ ਹਨ, ਉਸ ਨਾਲ ਇਸ ਗੋਰਖ਼ਧੰਦੇ ਨੂੰ ਹਵਾ ਮਿਲਦੀ ਦਿਸ ਰਹੀ ਹੈ। ਮਹਾਨਗਰ ਦੇ ਬੱਸ ਅੱਡੇ ਨੇੜੇ ਕੁੱਝ ਹੋਟਲਾਂ ’ਚ ਕਥਿਤ ਰੂਪ ਨਾਲ ਅਜਿਹਾ ਗੋਰਖ਼ਧੰਦਾ ਚੱਲ ਰਿਹਾ ਹੈ, ਜਿਸ ਨੂੰ ਫੜ੍ਹਨ ਵਿਚ ਪੁਲਸ ਨੇ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਗੋਰਖ਼ਧੰਦੇ ਨੂੰ ਵੱਧਣ-ਫੁੱਲਣ ’ਚ ਬੱਸ ਅੱਡੇ ਦੇ ਆਸ-ਪਾਸ ਕੁੱਝ ਕਥਿਤ ਦੁਕਾਨਦਾਰ ਵੀ ਸਰਗਰਮ ਹਨ, ਜੋ ਪਰਦੇ ਦੇ ਪਿੱਛੇ ਜਿਸਮਫਿਰੋਸ਼ੀ ਦੇ ਇਸ ਧੰਦੇ ਨੂੰ ਹੱਲਾਸ਼ੇਰੀ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 36 ਅਧਿਆਪਕ ਅੱਜ ਜਾਣਗੇ ਸਿੰਗਾਪੁਰ, CM ਮਾਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ (ਤਸਵੀਰਾਂ)
‘ਜਗ ਬਾਣੀ’ ਨੇ ਜਦੋਂ ਗੁਪਤ ਰੂਪ ’ਚ ਇਸ ਦੀ ਛਾਣਬੀਣ ਕਰਨੀ ਸ਼ੁਰੂ ਕੀਤੀ ਤਾਂ ਕੜੀਆਂ ਆਪਣੇ ਆਪ ਹੀ ਜੁੜਨ ਲੱਗੀਆਂ ਕਿ ਬੱਸ ਅੱਡੇ ਦੇ ਆਸ-ਪਾਸ ਦੇ ਹੋਟਲਾਂ ਨੂੰ ਇਸ ਧੰਦੇ ਨੂੰ ਚਲਾਉਣ ਲਈ ਸਾਫਟ ਟਾਰਗੈੱਟ ਬਣਾਇਆ ਹੋਇਆ ਹੈ, ਜਿੱਥੇ ਯਾਤਰੀਆਂ ਦੀ ਭਾਰੀ ਭੀੜ ਰਹਿੰਦੀ ਹੈ ਅਤੇ ਕੁੱਝ ਹੋਰ ਸਫ਼ਰ ਲੰਬਾ ਹੋਣ ਕਾਰਨ ਲੁਧਿਆਣਾ ’ਚ ਰਾਤ ਨੂੰ ਆਰਾਮ ਕਰਦੇ ਹਨ ਅਤੇ ਅਜਿਹੇ ਯਾਤਰੀਆਂ ਦੀ ਜਾਣਕਾਰੀ ਮਿਲਣ 'ਤੇ ਕਥਿਤ ਦਲਾਲ ਉਨ੍ਹਾਂ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਹੋਟਲ ਵਿਚ ਕਮਰਾ ਦਿਵਾਉਣ ਦੇ ਨਾਲ ਹੀ ਉਨ੍ਹਾਂ ਨੂੰ ਜਿਸਮ ਦੀ ਭੁੱਖ ਮਿਟਾਉਣ ਲਈ ਵੀ ਉਕਸਾਉਂਦੇ ਹਨ। ਮੋਬਾਇਲਾਂ ’ਚ ਕੁੜੀਆਂ ਦੀਆਂ ਤਸਵੀਰਾਂ ਦਿਖਾ ਕੇ ਉਨ੍ਹਾਂ ਨੂੰ ਜਾਲ ਵਿਚ ਫਸਾ ਲੈਂਦੇ ਹਨ ਅਤੇ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਹੋਟਲ ਦੇ ਕਮਰੇ ’ਚ ਕੁੜੀਆਂ ਉਪਲੱਬਧ ਕਰਵਾਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਇਲੈਕਟ੍ਰਿਕ ਵਾਹਨ ਪਾਲਿਸੀ ਨੂੰ ਦਿੱਤੀ ਗਈ ਮਨਜ਼ੂਰੀ
ਇਸ ਘਿਨੌਣੇ ਕਾਰੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਬੀਤੇ ਦਿਨ ਇਲਾਕਾ ਪੁਲਸ ਨੇ ਛਾਪਾ ਮਾਰ ਕੇ ਕਈ ਮੁੰਡਿਆਂ ਅਤੇ ਕੁੜੀਆਂ ਨੂੰ ਫੜ੍ਹਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ ’ਚ ਵੀ ਆਇਆ ਸੀ, ਜਦੋਂਕਿ ਅਜਿਹਾ ਹੀ ਇਕ ਮਾਮਲਾ ਕੁੱਝ ਮਹੀਨੇ ਪਹਿਲਾਂ ਸੁਭਾਨੀ ਬਿਲਡਿੰਗ ਰੋਡ ’ਤੇ ਬਣੇ ਹੋਟਲ ’ਚ ਸਾਹਮਣੇ ਆਇਆ ਸੀ, ਜਿੱਥੇ ਅਸ਼ਲੀਲ ਡਾਂਸ ਚੱਲ ਰਿਹਾ ਸੀ ਅਤੇ ਉਸ ਦੀ ਵੀਡੀਓ ਮੌਕੇ ’ਤੇ ਪੁਲਸ ਦੇ ਹੱਥ ਲੱਗ ਗਈ ਸੀ। ਇਸ ਤਰ੍ਹਾਂ ਦੇ ਚੱਲ ਰਹੇ ਗੋਰਖ਼ਧੰਦੇ ਨਾਲ ਜਿੱਥੇ ਨੌਜਵਾਨ ਪੀੜ੍ਹੀ ਆਪਣੇ ਅਸਲ ਰਾਹ ਤੋਂ ਭਟਕ ਰਹੀ ਹੈ, ਉੱਥੇ ਇਸ ਮਾੜੇ ਕੰਮ ਨਾਲ ਜੁੜੇ ਲੋਕ ਮਾਲਾ-ਮਾਲ ਹੋ ਰਹੇ ਹਨ, ਜਦੋਂਕਿ ਇਸ ਨਾਲ ਬੱਸ ਅੱਡੇ ਦੇ ਕਈ ਅਜਿਹੇ ਅਦਾਰਿਆਂ ਦੇ ਅਕਸ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ, ਜੋ ਗਲਤ ਕੰਮ ਤਾਂ ਨਹੀਂ ਕਰਦੇ ਪਰ ਉਨ੍ਹਾਂ ਦੀਆਂ ਇਮਾਰਤਾਂ ਇਸ ਗੋਰਖ਼ਧੰਦੇ ’ਚ ਲੱਗੇ ਕੁੱਝ ਲੋਕਾਂ ਦੇ ਨਾਲ ਲੱਗਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ