ਸੀਵਰੇਜ ਓਵਰਫਲੋਅ, ਮੁਹੱਲਾ ਨਿਵਾਸੀਆਂ ਕੀਤੀ ਨਾਅਰੇਬਾਜ਼ੀ

Tuesday, Jul 10, 2018 - 05:24 AM (IST)

ਸੀਵਰੇਜ ਓਵਰਫਲੋਅ, ਮੁਹੱਲਾ ਨਿਵਾਸੀਆਂ ਕੀਤੀ ਨਾਅਰੇਬਾਜ਼ੀ

ਸ੍ਰੀ ਮੁਕਤਸਰ ਸਾਹਿਬ,  (ਪਵਨ, ਸੁਖਪਾਲ)-  ਸ਼ਾਮਾ ਨਰਸ ਵਾਲੀ ਗਲੀ ਗੋਪਾਲ ਸਿੰਘ ਸਟਰੀਟ ਵਾਰਡ ਨੰਬਰ-11 ਵਿਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸਡ਼ਕ ਅਤੇ ਗਲੀਅਾਂ ਵਿਚ ਭਰਨ ਕਾਰਨ ਜਿੱਥੇ ਮੁਹੱਲਾ ਨਿਵਾਸੀ ਕਾਫ਼ੀ ਪ੍ਰੇਸ਼ਾਨ ਹਨ, ਉੱਥੇ ਹੀ ਦੁਕਾਨਦਾਰਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਆਪਣੀ ਇਸ ਗੰਭੀਰ ਸਮੱਸਿਆ ਸਬੰਧੀ ਦੁਕਾਨਦਾਰਾਂ ਨੇ ਰੋਸ ਵਜੋਂ ਸਬੰਧਤ ਵਿਭਾਗ  ਖਿਲਾਫ  ਨਾਅਰੇਬਾਜ਼ੀ ਕੀਤੀ। 
ਮੁਹੱਲਾ ਨਿਵਾਸੀਆਂ  ਵਿਸ਼ਾਲ ਮਸਨੇਜਾ, ਰਾਜ ਕੁਮਾਰ, ਰਾਮੇਸ਼ ਕੁਮਾਰ, ਰਾਹੁਲ, ਨਰੇਸ਼ ਸ਼ਰਮਾ, ਕ੍ਰਿਸ਼ਨ ਲਾਲ, ਸੋਮਨਾਥ ਗਾਵਡ਼ੀ, ਅਭਿਸ਼ੇਕ ਮਨਸੇਜਾ, ਵਿਜੈ ਮਨਸੇਜਾ, ਬਖਤਾਵਰ ਚੰਦ, ਸਾਹਿਲ  ਅਤੇ ਪ੍ਰੀਤਮ ਲਾਲ ਆਦਿ ਨੇ ਦੱਸਿਆ ਕਿ ਉਹ ਸੀਵਰੇਜ ਦੇ ਓਵਰਫਲੋਅ ਸਬੰਧੀ ਕਈ ਵਾਰ ਸਬੰਧਤ ਮਹਿਕਮੇ ਦੇ ਅਧਿਕਾਰੀਅਾਂ ਨੂੰ ਮਿਲ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋਇਆ। 
ਗੰਦੇ ਪਾਣੀ ਨਾਲ ਮੱਛਰ ਪੈਦਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਹਰ ਸਮੇਂ ਗਲੀਅਾਂ ਅਤੇ ਸਡ਼ਕ ’ਤੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿਣ ਕਾਰਨ ਮੁਹੱਲੇ ਦੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਕਈ ਵਾਰ ਇਸ ਗੰਦੇ ਪਾਣੀ ਵਿਚ ਡਿੱਗਣ ਕਾਰਨ ਕੱਪਡ਼ੇ ਵੀ ਖਰਾਬ ਹੋ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ  ਜ਼ਿਲਾ ਪ੍ਰਸ਼ਾਸਨ ਇਸ ਪਾਸੇ ਜਲਦ  ਧਿਆਨ ਦੇਵੇ। 


Related News