ਸੀਵਰੇਜ ਜਾਮ; ਪਾਣੀ ਆਇਆ ਘਰਾਂ ਅੱਗੇ

Sunday, Oct 29, 2017 - 02:59 AM (IST)

ਘਨੌਲੀ,   (ਸ਼ਰਮਾ)-  ਪਿੰਡ ਚੱਕ ਢੇਰਾ ਵਿਖੇ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤੇ ਗਏ ਸੀਵਰੇਜ ਸਿਸਟਮ 'ਚ ਨੁਕਸ ਪੈਣ ਕਾਰਨ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਇਕੱਤਰ ਹੋਣਾ ਸ਼ੁਰੂ ਹੋ ਗਿਆ ਹੈ।
ਪਿੰਡ ਵਾਸੀ ਤਰਲੋਚਨ ਸਿੰਘ ਨੇ ਦੱਸਿਆ ਕਿ ਬਦਬੂ ਵਾਲੇ ਇਸ ਪਾਣੀ ਕਾਰਨ ਜਿਥੇ ਕਈ ਘਰਾਂ ਦੇ ਵਾਸੀਆਂ ਨੂੰ ਆਪਣੇ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਉਥੇ ਹੀ ਇਸ ਪਾਣੀ ਕਾਰਨ ਡੇਂਗੂ ਤੇ ਹੋਰ ਕਈ ਗੰਭੀਰ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ। ਉਨ੍ਹਾਂ ਗ੍ਰਾਮ ਪੰਚਾਇਤ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਮ ਹੋਏ ਸੀਵਰੇਜ ਦੀ ਸਫਾਈ ਕਰਵਾ ਕੇ ਇਸ ਨੂੰ ਮੁੜ ਚਾਲੂ ਕੀਤਾ ਜਾਵੇ। ਇਸ ਸੰਬੰਧੀ ਪਿੰਡ ਦੀ ਸਰਪੰਚ ਕੁਲਜੀਤ ਕੌਰ ਨੇ ਕਿਹਾ ਕਿ ਸੀਵਰੇਜ ਖਰਾਬ ਹੋਣ ਦੀ ਸਮੱਸਿਆ ਲਈ ਕੁਝ ਪਿੰਡ ਵਾਸੀ ਖੁਦ ਜ਼ਿੰਮੇਵਾਰ ਹਨ।
ਕੁਝ ਲੋਕਾਂ ਨੇ ਸੀਵਰੇਜ ਦੀ ਪਾਈਪ ਲਾਈਨ 'ਚ ਲਿਫਾਫੇ ਤੇ ਹੋਰ ਫਾਲਤੂ ਸਾਮਾਨ ਜਾਣ ਤੋਂ ਰੋਕਣ ਲਈ ਨਾਲੀਆਂ ਦੇ ਸਿਰਿਆਂ 'ਤੇ ਲਵਾਈਆਂ ਜਾਲੀਆਂ ਨੂੰ ਪੁੱਟ ਕੇ ਸੁੱਟ ਦਿੱਤਾ ਹੈ ਤੇ ਜਾਲੀਆਂ ਪੁੱਟਣ ਕਾਰਨ ਹੀ ਸੀਵਰੇਜ ਬੰਦ ਹੋਣ ਦੀ ਸਮੱਸਿਆ ਆਈ ਹੈ। ਇਸ ਸਮੱਸਿਆ ਲਈ ਸੰਬੰਧਤ ਲੋਕ ਖੁਦ ਜ਼ਿੰਮੇਵਾਰ ਹਨ।


Related News