ਜਲੰਧਰ ਜ਼ਿਲ੍ਹੇ ਦੇ ''ਸੇਵਾ ਕੇਂਦਰਾਂ'' ਦਾ ਸਮਾਂ ਅੱਜ ਤੋਂ ਬਦਲਿਆ, 2 ਸ਼ਿਫਟਾਂ ''ਚ ਹੋਵੇਗਾ ਕੰਮ

Thursday, Sep 03, 2020 - 10:17 AM (IST)

ਜਲੰਧਰ ਜ਼ਿਲ੍ਹੇ ਦੇ ''ਸੇਵਾ ਕੇਂਦਰਾਂ'' ਦਾ ਸਮਾਂ ਅੱਜ ਤੋਂ ਬਦਲਿਆ, 2 ਸ਼ਿਫਟਾਂ ''ਚ ਹੋਵੇਗਾ ਕੰਮ

ਜਲੰਧਰ (ਚੋਪੜਾ) : ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੇਵਾ ਕੇਂਦਰਾਂ 'ਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਦੇ ਸਮੇਂ 'ਚ 3 ਸਤੰਬਰ ਤੋਂ ਬਦਲਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਹੁਕਮਾਂ ਅਨੁਸਾਰ 3 ਸਤੰਬਰ ਤੋਂ ਸ਼ਹਿਰੀ ਖੇਤਰਾਂ 'ਚ ਸੇਵਾ ਕੇਂਦਰ 'ਚ 50 ਫ਼ੀਸਦੀ ਮੁਲਾਜ਼ਮਾਂ ਨਾਲ 2 ਸ਼ਿਫਟਾਂ 'ਚ ਕੰਮ ਹੋਵੇਗਾ।

ਪਹਿਲੀ ਸ਼ਿਫਟ ਸਵੇਰੇ 8 ਤੋਂ ਦੁਪਹਿਰ 1.30 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 1.30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਪੇਂਡੂ ਖੇਤਰਾਂ ਦੇ ਸੇਵਾ ਕੇਂਦਰਾਂ 'ਚ ਮੁਲਾਜ਼ਮ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰੂਟੀਨ ਵਾਂਗ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜਲੰਧਰ 'ਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ 6 ਸੇਵਾ ਕੇਂਦਰ ਹਨ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਅਹਿਤਿਆਤੀ ਕਦਮ ਚੁੱਕਿਆ ਗਿਆ ਹੈ।


author

Babita

Content Editor

Related News