ਪੰਜਾਬ 'ਚ ਕੜਾਕੇ ਦੀ ਠੰਡ ਨੇ ਤੋੜੇ ਸਾਰੇ ਰਿਕਾਰਡ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ

Monday, Jan 15, 2024 - 03:20 PM (IST)

ਪੰਜਾਬ 'ਚ ਕੜਾਕੇ ਦੀ ਠੰਡ ਨੇ ਤੋੜੇ ਸਾਰੇ ਰਿਕਾਰਡ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ

ਲੁਧਿਆਣਾ : ਪੰਜਾਬ 'ਚ ਹੱਡ ਜਮਾ ਦੇਣ ਵਾਲੀ ਠੰਡ ਨੇ ਪਿਛਲੇ 50 ਸਾਲਾਂ ਦੇ ਸਾਰੇ ਰਿਕਾਰਡ ਤੋੜ ਛੱਡੇ ਹਨ। ਕੜਾਕ ਦੇ ਠੰਡ ਦੌਰਾਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ ਅਤੇ ਸੰਘਣੀ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅੱਜ ਦੇ ਦਿਨ ਲਈ ਠੰਡ ਦਾ ਰੈੱਡ ਅਲਰਟ, ਜਦੋਂ ਕਿ ਆਉਣ ਵਾਲੇ 2 ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਲੱਗਣਗੇ ਇੰਤਕਾਲ ਮਾਮਲਿਆਂ ਲਈ ਦੂਜੇ ਵਿਸ਼ੇਸ਼ ਕੈਂਪ, CM ਮਾਨ ਨੇ ਦਿੱਤੀ ਜਾਣਕਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਕੜਾਕੇ ਦੀ ਠੰਡ ਨਾਲ ਸੰਘਣੀ ਧੁੰਦ ਪੈਣ ਦੇ ਆਸਾਰ ਹਨ ਅਤੇ ਤਾਪਮਾਨ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ, ਜਿਸ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 14 ਜਨਵਰੀ ਵਾਲੇ ਦਿਨ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ 50 ਸਾਲਾਂ 'ਚ ਦੂਜੀ ਵਾਰ ਸਭ ਤੋਂ ਹੇਠਾਂ ਜਾਣ ਵਾਲਾ ਤਾਪਮਾਨ ਹੈ।

ਇਹ ਵੀ ਪੜ੍ਹੋ : ਹੁਣ JEE Main ਦੀ ਪ੍ਰੀਖਿਆ 8 ਦੀ ਬਜਾਏ 5 ਦਿਨਾਂ ’ਚ ਹੋਵੇਗੀ, NTA ਨੇ ਬਦਲੀਆਂ ਤਾਰੀਖ਼ਾਂ

ਇਸ ਤੋਂ ਇਲਾਵਾ ਅੱਜ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ 'ਚ ਠੰਡ ਦਰਸਾਉਂਦਾ ਹੈ। ਡਾ. ਪਵਨੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਫਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਇਸ ਤਰ੍ਹਾਂ ਹੀ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News