ਭਾਜਪਾ ਨੂੰ ਅੱਖਾਂ ਦਿਖਾਉਣ ਲਈ ਸੁਖਬੀਰ ਨੇ ਜਥੇਦਾਰ ਤੋਂ ਦਿਵਾਇਆ ਖਾਲਿਸਤਾਨ ਦਾ ਬਿਆਨ : ਸੇਖਵਾਂ

06/09/2020 8:13:38 PM

ਜਲੰਧਰ,(ਅਤੁਲ ਸ਼ਰਮਾ) : ਖਾਲਿਸਤਾਨ ਦੇ ਸਮਰਥਨ 'ਚ ਬਿਆਨ ਦੇਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਾਰੇ ਪਾਸਿਓਂ ਘਿਰਦੇ ਜਾ ਰਹੇ ਹਨ। ਅਕਾਲੀ ਦਲ ਟਕਸਾਲੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਜਥੇਦਾਰ ਤੋਂ ਖਾਲਿਸਤਾਨ ਦੀ ਰੂਪ ਰੇਖਾ ਨੂੰ ਲੈ ਕੇ ਸਵਾਲ ਕੀਤੇ ਹਨ। ਸੇਖਵਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਬਿਆਨ ਨੇ ਕੌਮ 'ਚ ਦੁਵਿਧਾ ਪੈਦਾ ਕਰ ਦਿੱਤੀ ਹੈ। ਸੰਗਤ ਜਾਨਣਾ ਚਾਹੁੰਦੀ ਹੈ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆਖਿਰ ਲੜਾਈ ਕਿਸ ਨਾਲ ਲੜਨੀ ਹੈ ਅਤੇ ਲੜਾਈ ਕਿਵੇਂ ਹੋਵੇਗੀ?

ਟਕਸਾਲੀ ਨੇਤਾ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਮੂੰਹ 'ਚੋਂ ਨਿਕਲੇ ਹਰ ਇਕ ਸ਼ਬਦ ਨੂੰ ਕੌਮ ਗੰਭੀਰਤਾ ਨਾਲ ਲੈਂਦੀ ਹੈ। ਅਜਿਹੇ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਸੋਚ ਸਮਝ ਕੇ ਖਾਲਿਸਤਾਨ ਦੇ ਪੱਖ 'ਚ ਬਿਆਨ ਜਾਰੀ ਕਰਨਾ ਚਾਹੀਦਾ ਸੀ। ਸੇਖਵਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਬਿਆਨ ਦੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਸੇਖਵਾਂ ਦਾ ਕਹਿਣਾ ਹੈ ਕਿ ਆਪਣਾ ਸਿਆਸੀ ਟੀਚਾ ਸਾਧਣ ਲਈ ਜਥੇਦਾਰ ਦਾ ਇਸਤੇਮਾਲ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੀ ਖਟਾਸ ਦੇ ਚੱਲਦੇ ਉਨ੍ਹਾਂ ਨੂੰ ਅੱਖਾਂ ਦਿਖਾਉਣ ਲਈ ਸੁਖਬੀਰ ਬਾਦਲ ਅਜਿਹੀਆਂ ਚਾਲਾਂ ਚੱਲ ਰਹੇ ਹਨ। ਸੇਖਵਾਂ ਨੇ ਦੋਸ਼ ਲਾਇਆ ਕਿ ਆਪਣੀ ਸਿਆਸੀ ਮਹੱਤਤਾ ਦੀ ਪੂਰਤੀ ਲਈ ਸੁਖਬੀਰ ਬਾਦਲ ਨੇ ਇਸ ਸਨਮਾਨਯੋਗ ਅਹੁਦੇ ਦੀ ਦੁਰਵਰਤੋ ਕੀਤੀ ਹੈ। ਟਕਸਾਲੀ ਨੇਤਾ ਮੁਤਾਬਕ ਇਹ ਹੀ ਕਾਰਣ ਰਿਹਾ ਹੈ ਕਿ ਰਾਜਨੀਤੀ 'ਚ ਧਰਮ ਦੇ ਇਸਤੇਮਾਲ ਨੂੰ ਦੇਖ ਕੇ ਉਨ੍ਹਾਂ ਨੇ ਅਕਾਲੀ ਦਲ ਦਾ ਪੱਲਾ ਛੱਡਿਆ ਸੀ।

ਸੇਖਵਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਦਾ ਇਕ ਅਜਿਹਾ ਬਿਆਨ ਦੇਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਸਾਰੇ ਖੇਡ ਦੇ ਪਿੱਛੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਰਾਜਨੀਤਕ ਨੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਆਨਬਾਜ਼ੀ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਸਿੱਖਾਂ ਦੀਆਂ ਇਨ੍ਹਾਂ ਪ੍ਰਮੁੱਖ ਸੰਸਥਾਵਾਂ ਦਾ ਨਿਜੀ ਅਤੇ ਰਾਜਨੀਤਕ ਹਿੱਤਾਂ ਦੇ ਲਈ ਇਸਤੇਮਾਲ ਕਰਦਾ ਹੈ। ਸੇਵਾ ਸਿੰਘ ਸੇਖਵਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਜਿਹੇ ਤੋਂ ਗੁਰੇਜ ਕਰਨ ਨੂੰ ਕਿਹਾ ਹੈ।



 


Deepak Kumar

Content Editor

Related News