ਸੇਵਾ ਕੇਂਦਰ ਜਾਂ ਤਹਿਸੀਲ ਜਾ ਰਹੇ ਹੋ ਤਾਂ ਕੋਰੋਨਾ ਟੈਸਟ ਲਈ ਰਹੋ ਤਿਆਰ

09/10/2020 6:42:10 PM

ਜਲੰਧਰ (ਚੋਪੜਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਇਨਫੈਕਟਿਡ ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਨੇ ਸ਼ੁਰੂ ਕੀਤੇ ਗਏ ਹਨ। ਇਸੇ ਲੜੀ 'ਚ ਪਿਛਲੇ ਕੁਝ ਦਿਨਾਂ 'ਚ 1200 ਸੈਂਪਲ ਰੋਜ਼ਾਨਾ ਲੈਣ ਦੀ ਗਿਣਤੀ ਨੂੰ ਵਧਾ ਕੇ 3600 ਕਰ ਦਿੱਤਾ ਗਿਆ ਹੈ ਪਰ ਲੋਕ ਖੁਦ ਟੈਸਟ ਕਰਵਾਉਣ ਲਈ ਅੱਗੇ ਨਹੀਂ ਆ ਰਹੇ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਲਈ 3600 ਟੈਸਟਾਂ ਦੇ ਅੰਕੜੇ ਨੂੰ ਪੂਰਾ ਕਰਨਾ ਮੁਸ਼ਕਲ ਭਰਿਆ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ

ਪਿਛਲੇ ਦਿਨੀਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਵੀ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਵੀ ਇਕ ਦਿਨ ਪਹਿਲਾਂ 3300 ਸੈਂਪਲ ਇਕੱਠੇ ਕੀਤੇ ਜਾਣ ਦਾ ਕਹਿ ਕੇ ਪੱਲਾ ਝਾੜ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਸੂਤਰਾਂ ਦੀ ਮੰਨੀਏ ਤਾਂ ਹੁਣ ਅਧਿਕਾਰੀਆਂ ਨੂੰ ਰੋਜ਼ਾਨਾ 3600 ਸੈਂਪਲ ਲੈਣ ਦਾ ਟਾਰਗੈੱਟ ਪੂਰਾ ਕਰਨ ਸਬੰਧੀ ਹੱਥਾਂ-ਪੈਰਾਂ ਦੀ ਪੈ ਗਈ ਹੈ, ਜਿਸ ਕਾਰਨ ਹੁਣ ਅਜਿਹੀਆਂ ਜ਼ਰੂਰੀ ਜਨ ਸੇਵਾਵਾਂ 'ਚ ਲੋਕਾਂ ਦਾ ਕੋਰੋਨਾ ਟੈਸਟ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਕੋਰੋਨਾ ਸੈਂਪਲ ਦੇਣ ਨੂੰ ਮਜਬੂਰ ਹੋਣਾ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ: ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਡੀ. ਸੀ. ਨੇ ਇੰਝ ਕੀਤਾ ਸਨਮਾਨਤ

ਸੂਤਰਾਂ ਦੀ ਮੰਨੀਏ ਤਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲੇ ਨਾਲ ਸਬੰਧਤ ਸਾਰੇ ਐੱਸ. ਡੀ. ਐੱਮਜ਼ ਨੂੰ ਰੋਜ਼ਾਨਾ ਸੈਂਪਲ ਇਕੱਠਾ ਕਰਨ ਦਾ ਟਾਰਗੈੱਟ ਸੌਂਪਿਆ ਹੈ। ਇਸੇ ਲੜੀ 'ਚ ਵੀਰਵਾਰ ਇਸ ਸੈਂਪਲ ਕੁਲੈਕਸ਼ਨ ਦੀ ਪ੍ਰਕਿਰਿਆ ਨੂੰ ਲਾਇਸੈਂਸ ਬਿਨੈਕਾਰਾਂ ਅਤੇ ਸੇਵਾ ਕੇਂਦਰਾਂ 'ਚ ਵੱਖ-ਵੱਖ ਕੰਮ ਕਰਵਾਉਣ ਆਏ ਲੋਕਾਂ 'ਤੇ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ


shivani attri

Content Editor

Related News