ਸੇਵਾ ਕੇਂਦਰ ਦਾ ਮੁਲਾਜ਼ਮ ਹੀ ਨਿਕਲਿਆ ਲੱਖਾਂ ਰੁਪਏ ਦੇ ਗਬਨ ਕਰਨ ਵਾਲਾ

Thursday, Nov 09, 2017 - 05:02 PM (IST)

ਸੇਵਾ ਕੇਂਦਰ ਦਾ ਮੁਲਾਜ਼ਮ ਹੀ ਨਿਕਲਿਆ ਲੱਖਾਂ ਰੁਪਏ ਦੇ ਗਬਨ ਕਰਨ ਵਾਲਾ

ਸਾਦਿਕ (ਪਰਮਜੀਤ) - ਇੱਥੋ ਦੇ ਪਿੰਡ ਮਰਾੜ•ਵਿਖੇ ਬਣੇ ਸੇਵਾ ਕੇਂਦਰ ਵਿਖੇ 6 ਨਵੰਬਰ ਦੀ ਰਾਤ ਚੋਰਾਂ ਵਲੋਂ ਲੱਖਾਂ ਰੁਪਏ ਦੀ ਨਗਦੀ ਤੇ ਸਾਰੇ ਕੀਮਤੀ ਸਮਾਨ ਤੋਂ ਇਲਾਵਾ ਸੇਵਾ ਕੇਂਦਰ 'ਚ ਲੱਗੇ ਕੈਮਰੇ ਤੇ ਡੀ. ਵੀ. ਆਰ ਚੋਰੀ ਕਰ ਲੈਣ ਦੇ ਮਾਮਲੇ ਨੂੰ ਉਸ ਸਮੇਂ ਹੋਰ ਮੋੜ ਲੈ ਲਿਆ ਜਦੋਂ ਇਸੇ ਸੇਵਾ ਕੇਂਦਰ ਦੇ ਕਰਮਚਾਰੀ ਤੋਂ ਸ਼ਿਕਾਇਤ 'ਚ ਲਿਖਾਏ ਗਏ ਰੁਪਏ ਬਰਾਮਦ ਕਰਨ 'ਚ ਸਾਦਿਕ ਪੁਲਿਸ ਨੇ ਸਫਲਤਾ ਪ੍ਰਾਪਤ ਕਰ ਲਈ। 
ਇਸ ਸਬੰਧੀ ਜਾਣਕਾਰੀ ਹੋਏ ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਮਰਾੜ• ਦੇ ਅਪ੍ਰੇਟਰ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬੀਹਲੇਵਾਲਾ ਨੇ ਖੁਦ ਆ ਕੇ ਦਰਖਾਸਤ ਦਿੱਤੀ ਸੀ ਕਿ ਰੋਜ਼ ਦੀ ਤਰ੍ਹਾਂ ਜਦ ਡਿਊਟੀ ਤੇ ਗਿਆ ਤਾਂ ਸੇਵਾ ਕੇਂਦਰ ਦਾ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ, ਜਦ 
ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਰੀਬ ਸਾਰਾ ਸਮਾਨ ਤੇ ਨਗਦੀ ਗਾਇਬ ਸੀ। ਡੂੰਘੀ ਪੜਤਾਲ ਉਪਰੰਤ ਜਦ ਸਖਤੀ ਨਾਲ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਕੋਲੋ ਚੋਰੀ ਹੋਏ ਲਿਖਾਏ ਰੁਪਏ ਬਰਾਮਦ ਕਰ ਲਏ ਗਏ। ਇਸ ਤੋਂ ਪਹਿਲਾਂ ਸਾਦਿਕ ਪੁਲਸ ਨੇ ਧਾਰਾ 457, 380 ਤਹਿਤ ਕੇਸ ਦਰਜ ਕੀਤਾ ਸੀ, ਜਦੋਂ ਕਿ ਹੁਣ ਸੰਜੀਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਸੇਵਾ ਕੇਂਦਰ ਦੇ ਅਧਿਕਾਰੀਆਂ ਦੇ ਬਿਆਨਾਂ 'ਤੇ ਜੁਰਮ 'ਚ ਵਾਧਾਂ ਕਰਦੇ ਹੋਏ ਸਤਨਾਮ ਸਿੰਘ ਖਿਲਾਫ ਧਾਰਾ 408 ਅਤੇ 182 ਤਹਿਤ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਕੇਸ ਦੀ ਤਫਤੀਸ਼ ਏ. ਐੱਸ. ਆਈ ਕੁਲਦੀਪ ਸਿੰਘ ਕੋਕਰੀ ਕਰ ਰਹੇ ਹਨ। ਇਸ ਮੌਕੇ ਹਰਿੰਦਰ ਸਿੰਘ ਸੰਧੂ , ਕੁਲਦੀਪ ਸਿੰਘ ਕੋਕਰੀ ਏ. ਐੱਸ. ਆਈ ਮੁੱਖ ਮੁਨਸ਼ੀ ਲਾਭ ਸਿੰਘ ਵੀ ਵੀ ਹਾਜ਼ਰ ਸਨ।


Related News