ਫਿਲੌਰ ਵਿਖੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਇਤਰਾਜ਼ਯੋਗ ਚੀਜ਼ਾਂ ਸਮੇਤ ਕਾਬੂ

Wednesday, Mar 09, 2022 - 12:28 PM (IST)

ਫਿਲੌਰ ਵਿਖੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਇਤਰਾਜ਼ਯੋਗ ਚੀਜ਼ਾਂ ਸਮੇਤ ਕਾਬੂ

ਫਿਲੌਰ/ਬਿਲਗਾ (ਭਾਖੜੀ/ਇਕਬਾਲ)-ਗੁਰੂ ਘਰ ’ਚ ਬੇਅਦਬੀ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰੇ ਦਾ ਹੀ ਸੇਵਾਦਾਰ ਗੁਰੂ ਘਰ ਦੇ ਅੰਦਰ ਆਪਣੇ ਕਮਰੇ ’ਚ ਮੀਟ ਬਣਾਉਣ ਦੇ ਨਾਲ ਹੀ ਸ਼ਰਾਬ ਵੀ ਪੀਂਦਾ ਸੀ ਅਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆਈਆਂ ਔਰਤਾਂ ਨੂੰ ਭੱਦੇ ਇਸ਼ਾਰੇ ਕਰਦਾ ਸੀ। ਪਿੰਡ ਵਾਸੀਆਂ ਨੇ ਸੇਵਾਦਾਰ ਨੂੰ ਰੰਗੇ ਹੱਥੀਂ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਨੇੜਲੇ ਪਿੰਡ ਮੌ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਆਹ ਕਰਵਾਉਣ ਆਏ ਸਨ ਅਤੇ ਇਸ ਪਵਿੱਤਰ ਅਸਥਾਨ ’ਤੇ ਉਨ੍ਹਾਂ ਦੀਆਂ ਯਾਦਾਂ ਸੁਸ਼ੋਭਿਤ ਹਨ। ਇਹ ਗੁਰਦੁਆਰਾ ਐੱਸ. ਜੀ. ਪੀ. ਸੀ. ਅਧੀਨ ਆਉਂਦਾ ਹੈ ਅਤੇ ਇਸ ਵਿਚ ਐੱਸ. ਜੀ. ਪੀ. ਸੀ. ਵੱਲੋਂ ਸੇਵਾਦਾਰ ਲਾਏ ਜਾਂਦੇ ਹਨ। ਉਸ ਗੁਰਦੁਆਰੇ ਵਿਚ ਪਿਛਲੇ 9 ਸਾਲਾਂ ਤੋਂ ਬਤੌਰ ਸੇਵਾਦਾਰ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਲਗਾਤਾਰ ਕਈ ਮਹੀਨਿਆਂ ਤੋਂ ਗੁਰਦੁਆਰੇ ਦੀ ਮਰਿਯਾਦਾ ਭੰਗ ਕਰਕੇ ਬੇਅਦਬੀ ਕਰ ਰਿਹਾ ਸੀ। ਉਹ ਆਏ ਦਿਨ ਗੁਰਦੁਆਰੇ ਦੇ ਅੰਦਰ ਆਪਣੇ ਕਮਰੇ ’ਚ ਮੀਟ ਬਣਾਉਂਦਾ ਅਤੇ ਸ਼ਰਾਬ ਵੀ ਪੀਂਦਾ ਸੀ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ

ਪਿੰਡ ਵਾਸੀਆਂ ਨੇ ਦੱਸਿਆ ਕਿ ਸੇਵਾਦਾਰ ਹਰਜਿੰਦਰ ਸਿੰਘ ਗੁਰੂ ਘਰ ’ਚ ਮੱਥਾ ਟੇਕਣ ਆਈਆਂ ਔਰਤਾਂ ਨੂੰ ਭੱਦੇ ਇਸ਼ਾਰੇ ਕਰਦਾ ਅਤੇ ਔਰਤਾਂ ਦੇ ਨੇੜੇ ਜਾ ਕੇ ਪਰਚੀ ’ਤੇ ਆਪਣਾ ਮੋਬਾਇਲ ਨੰਬਰ ਲਿਖ ਕੇ ਸੁੱਟ ਦਿੰਦਾ ਸੀ। ਉਸ ਨੇ ਔਰਤਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਗੰਦੇ ਸੁਨੇਹੇ ਵੀ ਭੇਜੇ। ਪਿੰਡ ਵਾਸੀਆਂ ਨੂੰ ਲਗਾਤਾਰ ਉਕਤ ਸੇਵਾਦਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਐੱਸ. ਜੀ. ਪੀ. ਸੀ. ਦੇ ਉਪ ਪ੍ਰਧਾਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ। ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਹੈਵਾਨ ਵਿਰੁੱਧ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਕਤ ਸੇਵਾਦਾਰ ਨੂੰ ਰੰਗੇ ਹੱਥੀਂ ਫੜਨ ਲਈ ਉਸ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਸੇਵਾਦਾਰ ਨੇ ਸਾਰਿਆਂ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ ਹੈ। ਪਿੰਡ ਦੇ ਪੰਚ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸੇਵਾਦਾਰ ਹਰਜਿੰਦਰ ਸਿੰਘ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਕੇ ਉਸ ਦੇ ਕਮਰੇ ’ਚੋਂ ਵੱਡੀ ਗਿਣਤੀ ’ਚ ਨਸ਼ੇ ਵਾਲੀਆਂ ਅਤੇ ਸੈਕਸ ਵਧਾਊ ਦਵਾਈਆਂ ਅਤੇ ਅਸ਼ਲੀਲ ਪੋਸਟਰ ਬਰਾਮਦ ਕੀਤੇ ਹਨ। ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਵੀ ਉਥੋਂ ਬਦਲਿਆ ਜਾਵੇ, ਜਿਸ ਨੇ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਸੇਵਾਦਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News