ਪੰਜਾਬ ''ਚ ਸਨਸਨੀਖੇਜ਼ ਵਾਰਦਾਤ! ਕੁੜੀ ਨਾਲ ਵਿਆਹ ਵਾਲੇ ਦਿਨ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

Friday, Jul 19, 2024 - 03:20 PM (IST)

ਪੰਜਾਬ ''ਚ ਸਨਸਨੀਖੇਜ਼ ਵਾਰਦਾਤ! ਕੁੜੀ ਨਾਲ ਵਿਆਹ ਵਾਲੇ ਦਿਨ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

ਲੁਧਿਆਣਾ (ਜਗਰੂਪ)- ਲੁਧਿਆਣਾ ਤੋਂ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕੁੜੀ ਨਾਲ ਉਸ ਦੇ ਵਿਆਹ ਵਾਲੇ ਦਿਨ ਹੀ ਮਾਲਿਕ ਨੇ ਜਬਰ-ਜ਼ਿਨਾਹ ਹੋਇਆ। ਉਸ ਨਾਲ ਵਿਆਹ ਤੋਂ ਬਾਅਦ ਵੀ ਉਸ ਨਾਲ ਕਈ ਲੋਕਾਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਪੁਲਸ ਵੱਲੋਂ ਪੀੜਤਾ ਦੇ ਪਤੀ, ਉਸ ਦੀ ਮਾਲਕਣ ਤੇ ਮਾਲਕ ਸਮੇਤ 4 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਬਦਲੀਆਂ ਨੂੰ ਲੈ ਕੇ ਜਾਰੀ ਕਰ ਦਿੱਤੇ ਨਵੇਂ ਹੁਕਮ

ਥਾਣਾ ਜਮਾਲਪੁਰ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਉਹ ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ਦੀ ਰਹਿਣ ਵਾਲੀ ਹੈ। ਉਸਦੀ ਮਾਂ ਦੀ ਬਚਪਨ 'ਚ ਮੌਤ ਹੋ ਗਈ ਸੀ। ਪੀੜਤਾ ਨੇ ਦੱਸਿਆ ਕਿ 7-8 ਸਾਲ ਪਹਿਲਾਂ ਜਦੋਂ ਉਸ ਦੀ ਉਮਰ ਲਗਭਗ 14 ਕੁ ਸਾਲ ਸੀ ਤਾਂ ਉਸ ਦੀ ਮਤਰੇਈ ਭੈਣ ਉਸ ਨੂੰ ਕੋਚਰ ਮਾਰਕੀਟ ਦੀ ਔਰਤ ਕੋਲ ਸਾਫ-ਸਫਾਈ ਦੇ ਕੰਮ ਲਈ ਛੱਡ ਗਈ ਸੀ। ਉਸ ਔਰਤ ਕੋਲ ਉਸ ਨੇ ਸਵਾ ਸਾਲ ਦੇ ਕਰੀਬ ਕੰਮ ਕੀਤਾ। ਫਿਰ ਉਸ ਔਰਤ ਨੇ ਮੈਨੂੰ ਨਵਦੀਪ ਕੌਰ ਪਤਨੀ ਚਿੰਟੂ ਵਾਸੀ ਮਾਸਟਰ ਕਲੋਨੀ ਜਮਾਲਪੁਰ ਕੋਲ ਛੱਡ ਦਿੱਤਾ। ਇੱਥੇ ਮੈਂ ਨਵਦੀਪ ਕੌਰ ਨੂੰ ਹੀ ਆਪਣੀ ਮਾਂ ਕਹਿਣ ਲੱਗ ਗਈ ਸੀ। ਫਿਰ ਉਸ ਨੇ ਮੇਰਾ ਵਿਆਹ ਚਾਂਦ ਵਾਸੀ ਜਮਾਲਪੁਰ ਨਾਲ ਕਰਾ ਦਿੱਤਾ। ਵਿਆਹ ਵਾਲੇ ਦਿਨ ਤੋਂ ਹੀ ਮੇਰੇ ਪਤੀ ਚਾਂਦ ਨੇ ਮੈਨੂੰ ਨਵਦੀਪ ਕੌਰ ਦੇ ਘਰ ਹੀ ਛੱਡ ਦਿੱਤਾ ਅਤੇ ਆਪ ਕਿਤੇ ਚਲਾ ਗਿਆ। ਉਸੇ ਰਾਤ ਨਵਦੀਪ ਦੇ ਘਰ ਵਾਲੇ ਚਿੰਟੂ ਨੇ ਮੇਰੇ ਨਾਲ ਜਬਰ ਜ਼ਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪਹੁੰਚੀ CBI ਦੀ ਟੀਮ, ਲੁਧਿਆਣਾ ਦੇ ਥਾਣੇ 'ਚ ਜਾਂਚ ਜਾਰੀ, ਜਾਣੋ ਪੂਰਾ ਮਾਮਲਾ

ਪੀੜਤਾ ਨੇ ਦੱਸਿਆ ਕਿ ਅਗਲੇ ਦਿਨ ਫਿਰ ਮੇਰਾ ਪਤੀ ਚਾਂਦ ਨਵਦੀਪ ਦੇ ਘਰ ਆ ਗਿਆ, ਜਿੱਥੇ ਮੈਂ ਆਪਣੇ ਪਤੀ ਚਾਂਦ ਅਤੇ ਨਵਦੀਪ ਨੂੰ  ਆਪਣੇ ਨਾਲ ਹੋਈ ਮਾੜੀ ਦੀ ਸਾਰੀ ਦਾਸਤਾਨ ਦੱਸੀ। ਇਸ 'ਤੇ ਨਵਦੀਪ ਨੇ ਮੈਨੂੰ ਰੋਂਦੀ ਨੂੰ ਚੁੱਪ ਕਰਾਉਣ ਤੋਂ ਬਾਅਦ ਚਿੰਟੂ ਨੂੰ ਸਮਝਾਉਣ ਦੀ ਗੱਲ ਆਖ ਸਾਨੂੰ ਅੰਮ੍ਰਿਤਸਰ ਮੱਥਾ ਟੇਕਣ ਲਈ ਭੇਜ ਦਿੱਤਾ। ਉਥੋਂ ਆਉਣ ਤੋਂ ਬਾਅਦ ਚਾਂਦ ਨੇ ਮੈਨੂੰ ਨਵਦੀਪ ਦੇ ਘਰ ਛੱਡ ਦਿੱਤਾ, ਜਿੱਥੇ ਨਵਦੀਪ ਦਾ ਪਤੀ ਚਿੰਟੂ ਮੇਰੇ ਨਾਲ ਹਰ ਰੋਜ਼ ਗਲਤ ਕੰਮ ਕਰਦਾ ਰਿਹਾ। ਉਸ ਨੇ ਦੱਸਿਆ ਕਿ ਨਵਦੀਪ ਦੇ ਘਰ ਕਥਿਤ ਗਲਤ ਕੰਮ ਹੁੰਦੇ ਸੀ। ਲੜਕੀ ਨੇ ਦੱਸਿਆ ਫਿਰ ਉਹ ਮੈਨੂੰ ਸਮਾਰਾਲਾ ਚੌਕ ਦੇ ਨੇੜੇ ਚੰਡੀਗੜ੍ਹ ਰੋਡ 'ਤੇ ਇਕ ਹੋਟਲ 'ਚ ਜਿੱਥੇ ਨਵਦੀਪ ਦਾ ਘਰਵਾਲਾ ਚਿੰਟੂ ਰਿਸ਼ੈਪਸ਼ਨ 'ਤੇ ਕੰਮ ਕਰਦਾ ਸੀ, ਉੱਥੇ ਕੰਮ ਲਈ ਭੇਜਦੇ ਸੀ, ਜਿੱਥੇ ਚਿੰਟੂ ਵੀ ਉਸ ਨਾਲ ਹੋਟਲ 'ਚ ਗਲਤ ਕੰਮ ਕਰਦਾ ਸੀ। ਇਹ ਸਾਰੀ ਕਹਾਣੀ ਆਪਣੇ ਪਤੀ ਨੂੰ ਦੱਸਦੀ ਕਿ ਮੈਂ ਇਹ ਜਲਾਲਤ ਭਰੀ ਜ਼ਿੰਦਗੀ ਨਹੀਂ ਜੀਅ ਸਕਦੀ ਤਾਂ ਉਸ ਦਾ ਪਤੀ ਵੀ ਇਹ ਕਹਿ ਦਿੰਦਾ ਕਿ ਉੁਹ ਜਿੰਨੇ ਪੈਸੇ ਮਹੀਨੇ ਦੇ ਕਮਾਉਂਦੇ ਹਨ, ਉੱਥੇ ਇਕ ਦਿਨ 'ਚ ਕਮਾ ਕੇ ਆਪਾਂ ਆਪਣਾ ਘਰ ਬਣਾ ਲਵਾਂਗੇ।

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਇੱਥੇ ਹੀ ਬੱਸ ਨਹੀਂ, ਪੀੜਤਾ ਨੇ ਦੱਸਿਆ ਕਿ ਫਿਰ ਮੈਨੂੰ ਇਕ ਬਰੋਕਰ ਜਿਸ ਦਾ ਨਾਂ ਰਾਹੁਲ ਸੀ ਨਾਲ ਜੰਮੂ ਪੇਲੇਸ 'ਚ ਭੇਜ ਦਿੱਤਾ, ਜਿੱਥੇ ਸਵਾ ਸਾਲ ਉਸ ਨਾਲ ਗਲਤ ਕੰਮ ਹੁੰਦਾ ਰਿਹਾ। ਇਸ ਦੇ ਸਾਰੇ ਪੈਸੇ ਨਵਦੀਪ ਆਪਣੇ ਸਾਥੀ ਰਾਹੁਲ ਤੋਂ ਲੈ ਜਾਂਦੀ ਸੀ। ਫਿਰ ਉੱਥੋਂ ਉਹ ਆ ਕੇ ਨਵਦੀਪ ਦੇ ਘਰ ਰਹਿਣ ਲੱਗੀ। ਜਿੱਥੇ ਨਵਦੀਪ ਨੇ ਉਸ ਦੀ 11 ਲੱਖ ਰੁਪਏ ਦੀ ਕਮੇਟੀ ਪਾਈ ਸੀ, ਉਸ ਦੇ ਪੈਸੇ ਵੀ ਉਹ ਲੈ ਗਈ। ਫਿਰ ਵੀ ਉਸ ਨੇ ਇਸ ਜਿੱਲਤ ਭਰੀ ਜਿੰਦਗੀ 'ਚੋਂ ਨਿਕਲਣ ਲਈ ਇਕ ਪਾਰਲਰ ਤੋਂ ਨੇਲ ਪੇਂਟ ਦਾ ਕੰਮ ਸਿੱਖ ਲਿਆ। ਇੰਨਾਂ ਸਭ ਕੁਝ ਹੋਣ ਤੋਂ ਬਾਅਦ ਉਹ ਆਪਣੇ ਪਤੀ ਚਾਂਦ ਨੂੰ ਵਾਰ-ਵਾਰ ਫ਼ੋਨ ਕਰਦੀ ਰਹੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਆਖ਼ਰ ਉਸ ਨੇ ਆਪਣੇ ਪਾਪਾ ਕੋਲ ਜਾ ਕੇ ਆਪਣੇ ਨਾਲ ਹੋਈ ਹੱਡਬੀਤੀ ਦੀ ਕਹਾਣੀ ਸੁਣਾਈ ਤਾਂ ਪੁਲਸ ਕੋਲ ਸ਼ਿਕਾਇਤ ਦਿੱਤੀ। ਇਸ 'ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਨਵਦੀਪ ਕੌਰ ਪਤਨੀ ਚਿੰਟੂ, ਚਿੰਟੂ, ਸ਼ਿਕਾਇਤਕਰਦਾ ਦੇ ਪਤੀ ਚਾਂਦ ਵਾਸੀ ਮਾਸਟਰ ਕਲੋਨੀ ਜਮਾਲਪੁਰ ਅਤੇ ਰਾਹੁਲ ਦੇ ਖਿਲਾਫ ਮਾਮਲਾ ਦਰਜ ਕਰਕੇ ਇਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News