ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ

Saturday, Oct 14, 2023 - 06:32 PM (IST)

ਖਰੜ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ 2 ਸਾਲ ਦੇ ਅਨਾਹਦ ਦੀ ਲਾਸ਼ ਬਰਾਮਦ ਕਰ ਲਈ ਗਈ। ਅਨਹਦ ਦੀ ਲਾਸ਼ ਖਨੌਰੀ ਨਹਿਰ ਵਿਚੋਂ ਮਿਲੀ ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਘਰੇਲੂ ਕਲੇਸ਼ ਦੇ ਚੱਲਦੇ ਬੀਤੇ ਦਿਨੀਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਾਤਲ ਲਖਬੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ’ਤੇ ਸਥਿਤ ਇਕ ਘਰ ’ਚ ਵਾਪਰੀ। ਵਾਰਦਾਤ ਦਾ ਪਤਾ ਰਾਤ ਕਰੀਬ 10 ਵਜੇ ਲੱਗਾ।

ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਵਾਇਰਲ ਹੋਈ ਵੀਡੀਓ ਨੇ ਖੋਲ੍ਹੀ ਕਰਤੂਤ

ਇਸ ਸਬੰਧੀ ਖਰੜ ਸਦਰ ਪੁਲਸ ਨੇ ਮੁਲਜ਼ਮ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਰਾਮ ਸਰੂਪ ਉਰਫ਼ ਗੁਰਪ੍ਰੀਤ ਸਿੰਘ ਬੰਟੀ ਦੇ ਵਿਰੁੱਧ ਧਾਰਾ-302, 201 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਸਾਲੇ ਰਣਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਖਰੜ ਦੀ ਗਲੋਬਲ ਸਿਟੀ ਦੇ ਰਹਿਣ ਵਾਲੇ ਸਤਬੀਰ ਸਿੰਘ ਨਾਲ ਫਰਵਰੀ 2020 ਵਿਚ ਵਿਆਹੀ ਗਈ ਸੀ । ਉਨ੍ਹਾਂ ਦੇ ਇਕ ਲੜਕਾ ਅਨਾਹਦ ਸਿੰਘ ਜੋ ਲਗਭਗ 2 ਸਾਲ ਦਾ ਹੈ ਪੈਦਾ ਹੋਇਆ ਸੀ । ਸਤਬੀਰ ਸਿੰਘ ਸਾਫਟਵੇਅਰ ਇੰਜੀਨੀਅਰ ਸੀ ਅਤੇ ਪ੍ਰਾਈਵੇਟ ਕੰਮ ਕਰਦਾ ਸੀ। ਮੁਲਜ਼ਮ ਲਖਬੀਰ ਸਿੰਘ ਉਰਫ਼ ਲੱਖਾ ਉਨ੍ਹਾਂ ਦੇ ਨਾਲ ਹੀ ਗਲੋਬਲ ਸਿਟੀ ਵਿਚ ਰਹਿੰਦਾ ਸੀ ਅਤੇ ਵਹਿਲਾ ਸੀ ਉਹ ਮ੍ਰਿਤਕ ਸਤਬੀਰ ਸਿੰਘ ਪਾਸੋਂ ਪੈਸੇ ਲੈਣ ਲਈ ਲੜਾਈ-ਝਗੜਾ ਕਰਦਾ ਰਹਿੰਦਾ ਸੀ । 11 ਅਕਤੂਬਰ ਨੂੰ ਉਸ ਦੀ ਮ੍ਰਿਤਕ ਭੈਣ ਦੀ ਨਨਾਣ ਮਨਪ੍ਰੀਤ ਕੌਰ ਦਾ ਫੋਨ ਸ਼ਿਕਾਇਤਕਰਤਾ ਦੇ ਪਿਤਾ ਅਵਤਾਰ ਸਿੰਘ ਨੂੰ ਸ਼ਾਮੀ 7 ਵਜੇ ਆਇਆ ਅਤੇ ਉਸ ਨੇ ਕਿਹਾ ਕਿ ਸਤਬੀਰ ਸਿੰਘ ਦਾ ਫੋਨ ਬੰਦ ਹੈ ਅਤੇ ਅਮਨਦੀਪ ਕੌਰ ਫੋਨ ਅਟੈਂਡ ਨਹੀਂ ਕਰ ਰਹੀ ਅਤੇ ਉਹ ਸਾਰੇ ਵਿਅਕਤੀ ਖਰੜ ਪਹੁੰਚ ਗਏ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਬਲਦੇ ਸਿਵੇ ’ਚੋਂ ਵਿਆਹੁਤਾ ਦੀ ਅੱਧ ਸੜੀ ਲਾਸ਼ ਕੱਢੀ ਬਾਹਰ

ਉਥੇ ਉਨ੍ਹਾਂ ਦੇਖਿਆ ਕਿ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਲਾਈਟਾਂ ਬੰਦ ਸਨ। ਉਹ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਥੇ ਖੂਨ ਦੇ ਨਿਸ਼ਾਨ ਸਨ। ਉਨ੍ਹਾਂ ਸਾਰਿਆਂ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਸ਼ਹਿਰ ਦੇ ਹਸਪਤਾਲਾਂ ਅਤੇ ਹੋਰ ਸਾਝੀਆਂ ਥਾਵਾਂ ’ਤੇ ਇਨ੍ਹਾਂ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਚੱਲਿਆ। ਫਿਰ ਉਨ੍ਹਾਂ ਸ਼ੱਕ ਦੇ ਆਧਾਰ ’ਤੇ ਲਖਬੀਰ ਸਿੰਘ ਉਰਫ਼ ਲੱਖਾ ਪਾਸੋਂ ਸ਼ਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਹੀ ਇਹ ਕਾਰਾ ਕੀਤਾ ਹੈ।

ਇਹ ਵੀ ਪੜ੍ਹੋ : ਅੱਲ੍ਹੜ ਉਮਰ ਦੀ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਕਤਲ ਕਾਂਡ ’ਚ ਹੋਇਆ ਵੱਡਾ ਖ਼ੁਲਾਸਾ

ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਭਰਜਾਈ ਅਮਨਦੀਪ ਕੌਰ ਦਾ ਘਰ ਅੰਦਰ ਕਮਰੇ ਵਿਚ ਗਲਾ ਘੁਟਿਆ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਨੇ ਉਸ ਨੂੰ ਗੱਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਤਾਂ ਕਿ ਇਹ ਆਤਮ ਹੱਤਿਆ ਲੱਗੇ। ਜਦੋਂ ਸਤਬੀਰ ਸਿੰਘ ਘਰ ਆਇਆ ਤਾਂ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਲੋਹੇ ਦੀ ਕਹੀ ਮਾਰੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਉਪਰੰਤ ਉਹ ਸਤਬੀਰ ਸਿੰਘ ਅਤੇ ਅਮਨਦੀਪ ਕੌਰ ਨੂੰ ਚਾਦਰ ਵਿਚ ਲਪੇਟ ਕੇ ਗੱਡੀ ਵਿਚ ਪਾ ਕੇ ਅਤੇ ਘਰ ਦੀਆਂ ਲਾਈਟਾਂ ਬੰਦ ਕਰਕੇ ਰੋਪੜ ਨੇੜੇ ਵੱਡੀ ਨਹਿਰ ’ਤੇ ਪੁੱਜ ਕੇ ਸਤਬੀਰ ਸਿੰਘ ਅਤੇ ਅਮਨਦੀਪ ਕੌਰ ਨੂੰ ਨਹਿਰ ਵਿਚ ਸੁੱਟ ਦਿੱਤਾ, ਫਿਰ ਉਨ੍ਹਾਂ ਛੋਟੇ ਲੜਕੇ ਅਨਾਹਦ ਸਿੰਘ ਜੋ ਗੱਡੀ ਵਿਚ ਬੈਠਾ ਰੋ ਰਿਹਾ ਸੀ ਨੂੰ ਵੀ ਜਿਊਂਦਾ ਨਹਿਰ ਵਿਚ ਸੁੱਟ ਦਿੱਤਾ। ਖਰੜ ਸਦਰ ਥਾਣੇ ਦੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਲਖਬੀਰ ਸਿੰਘ ਇਸ ਘਿਣੋਨੀ ਵਾਰਦਾਤ ਕਰਨ ਤੋਂ ਬਾਅਦ ਆਪਣੇ ਪਿੰਡ ਪੰਧੇਰੀ ਥਾਣਾ ਧਨੋਲਾ ਚੱਲਿਆ ਗਿਆ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਸਾਹਮਣੇ ਆਈ ਵਜ੍ਹਾ ਜਿਸ ਲਈ ਕੀਤਾ ਗਿਆ ਕਤਲ

ਉਨ੍ਹਾਂ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਸੀ ਉਸ ਦੇ ਮਨ ਵਿਚ ਇਹ ਰਜਿੰਸ਼ ਸੀ ਕਿ ਉਸ ਦਾ ਭਰਾ ਬਹੁਤ ਚੰਗੀ ਤਰ੍ਹਾਂ ਸੈਟਲ ਹੋ ਗਿਆ ਹੈ ਅਤੇ ਉਹ ਖੁੱਦ ਧੱਕੇ ਖਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਨੇ ਵੀ ਡਿਪਲੋਮਾ ਕੀਤਾ ਹੋਇਆ ਸੀ, ਪਰ ਨਸ਼ੇ ਕਾਰਨ ਅਤੇ ਖੁੰਦਕ ਕਾਰਨ ਉਸ ਨੇ ਇਸ ਘਿਣੋਨੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਅ ਹੈ। ਇਸੇ ਦੌਰਾਨ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਅਤੇ ਉਸ ਦੇ ਪੁੱਤਰ ਅਨਾਹਦ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤਕ ਸਤਬੀਰ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ ਹੈ ਅਤੇ ਉਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News