ਸ੍ਰੀ ਆਨੰਦਪੁਰ ਸਾਹਿਬ ''ਚ ਜ਼ਿੰਦਾ ਬੰਬ ਮਿਲਣ ਨਾਲ ਇਲਾਕੇ ''ਚ ਫੈਲੀ ਸਨਸਨੀ

Saturday, Jul 10, 2021 - 03:39 AM (IST)

ਸ੍ਰੀ ਆਨੰਦਪੁਰ ਸਾਹਿਬ ''ਚ ਜ਼ਿੰਦਾ ਬੰਬ ਮਿਲਣ ਨਾਲ ਇਲਾਕੇ ''ਚ ਫੈਲੀ ਸਨਸਨੀ

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਲਮਲੈਹੜੀ ਪੁਲ ਕੋਲ ਪੁਲਸ ਨੂੰ ਜ਼ਿੰਦਾ ਬੰਬ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਬੰਬ ਨੂੰ ਮੌਕੇ 'ਤੇ ਹੀ ਡਿਫਿਊਜ਼ ਕਰ ਦਿੱਤਾ ਗਿਆ, ਜਿਸ ਕਾਰਨ ਇੱਕ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ- ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ

ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਖੰਨਾ ਪੁਲਸ ਨੇ ਗ੍ਰਿਫ਼ਤਾਰ ਕੀਤੇ ਦਹਿਸ਼ਤਗਰਦਾਂ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਾਇਆ ਸੀ ਕਿ ਉਨ੍ਹਾਂ ਵਲੋਂ ਸੰਗਰੂਰ ਵਿਖੇ ਬੰਬ ਵਰਤਿਆ ਗਿਆ ਸੀ ਪਰ ਉਹ ਨਹੀਂ ਚੱਲ ਸਕਿਆ। ਜਦਕਿ ਉਨ੍ਹਾਂ ਦੇ ਹੀ ਸਾਥੀ ਜੋ ਲਮਲੈਹੜੀ ਵਾਲੇ ਪਾਸੇ ਘੁੰਮ ਰਹੇ ਸਨ, ਕੋਲ ਉਸੇ ਤਰ੍ਹਾਂ ਦਾ ਇੱਕ ਹੋਰ ਬੰਬ ਸੀ ਅਤੇ ਉਨ੍ਹਾਂ ਨੇ ਉਹ ਬੰਬ ਚਲਾ ਕੇ ਚੈੱਕ ਕੀਤਾ ਪਰ ਉਹ ਵੀ ਨਾ ਚੱਲਿਆ। ਪੁੱਛਗਿੱਛ ਦੌਰਾਨ ਇਹ ਸਾਰੀ ਘਟਨਾ ਨਸ਼ਰ ਹੋਣ ਉਪਰੰਤ ਅੱਜ ਖੰਨਾ ਪੁਲਸ ਨੇ ਪੀ.ਏ.ਪੀ. ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਨਸ਼ਟ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਹੈਂਡ ਗ੍ਰਨੇਡ ਦੀ ਤਰ੍ਹਾਂ ਦਾ ਬੰਦ ਸੀ। ਜਦਕਿ ਇਸ ਬੰਬ ਦੇ ਹੋਏ ਧਮਾਕੇ ਨਾਲ ਜਿੱਥੇ ਵੱਡਾ ਖੱਡਾ ਪੈ ਗਿਆ ਹੈ ਉੱਥੇ ਹੀ ਆਸ ਪਾਸ ਵੀ ਚਰਚਾ ਦਾ ਬਾਜ਼ਾਰ ਗਰਮ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News