ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ

Wednesday, Sep 23, 2026 - 02:37 PM (IST)

ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ

ਮੋਹਾਲੀ (ਜਸਬੀਰ ਜੱਸੀ) : ਗਮਾਡਾ 'ਚ ਬੀਤੇ ਦਿਨ ਈ. ਡੀ. ਦੇ ਅਧਿਕਾਰੀਆਂ ਵਲੋਂ ਕੀਤੀ ਗਈ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਰਹੀ। ਈ. ਡੀ. ਦੀ ਜਾਂਚ ਦੌਰਾਨ ਗਮਾਡਾ 'ਚ ਵੱਡੇ ਪੱਧਰ 'ਤੇ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਈ. ਡੀ. ਦੀਆਂ ਟੀਮਾਂ ਨੇ ਗਮਾਡਾ ਦਫ਼ਤਰ 'ਚੋਂ ਵੱਡੀ ਮਾਤਰਾ 'ਚ ਫਾਈਲਾਂ ਕਬਜ਼ੇ 'ਚ ਲਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਹੁਣ ਗਮਾਡਾ ਤਤਕਾਲੀ ਅਧਿਕਾਰੀ ਦੇ ਘਰਾਂ ਤੱਕ ਪਹੁੰਚ ਗਈ ਹੈ‌।

ਇਹ ਵੀ ਪੜ੍ਹੋ : 'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ

ਗਮਾਡਾ 'ਚ ਮੁੱਖ ਪ੍ਰਸ਼ਾਸਕ ਦੇ ਅਹੁਦਿਆਂ 'ਤੇ ਰਹੇ ਅਧਿਕਾਰੀ ਈ. ਡੀ. ਦੀ ਰਾਡਾਰ 'ਤੇ ਹਨ। ਕੰਪਿਊਟਰ ਸਿਸਟਮ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਬਜ਼ੇ 'ਚ ਲਿਆ ਗਿਆ ਦੱਸਿਆ ਜਾ ਰਿਹਾ ਹੈ। ਪੈਨ ਡਰਾਈਵ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦੀ ਟੀਮ ਨੇ ਇਕ ਆਈ. ਏ. ਐੱਸ. ਅਧਿਕਾਰੀ ਰਾਜੀਵ ਗੁਪਤਾ ਦੇ ਚੰਡੀਗੜ੍ਹ ਸਥਿਤ ਘਰ 'ਚ ਵੀ ਛਾਪੇਮਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ

ਦੱਸ ਦੇਈਏ ਰਾਜੀਵ ਗੁਪਤਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਬਾਕੀ ਅਧਿਕਾਰੀ ਵੀ ਈ. ਡੀ. ਦੇ ਨਿਸ਼ਾਨੇ 'ਤੇ ਹਨ। ਅਜਿਹੇ ਕਈ ਅਧਿਕਾਰੀ ਹੁਣ ਵੀ ਪੰਜਾਬ 'ਚ ਅਹਿਮ ਅਹੁਦਿਆਂ 'ਤੇ ਤਾਇਨਾਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News