ਚੰਗਾ ਇਨਸਾਨ ਬਣਨ ਲਈ ਨੈਤਿਕ ਸਿੱਖਿਆ ਦਾ ਮਹੱਤਵ ਵਿਸ਼ੇ 'ਤੇ ਸੈਮੀਨਾਰ
Sunday, Sep 17, 2017 - 01:00 PM (IST)
ਸਾਦਿਕ (ਪਰਮਜੀਤ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਖੇਤਰ ਵੱਲੋਂ ਲਿਟਲ ਪਰਲਜ਼ ਪਬਲਿਕ ਸਕੂਲ ਦੀਪ ਸਿੰਘ ਵਾਲਾ ਵਿਖੇ ਗੁਲਜ਼ਾਰ ਸਿੰਘ ਨਰੂਲਾ ਐਮ. ਡੀ ਅਤੇ ਪੂਜਾ ਨਰੂਲਾ ਚੇਅਰਪਰਸਨ ਦੀ ਯੋਗ ਅਗਵਾਈ 'ਚ ਪੰਜਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਚੰਗਾ ਇਨਸਾਨ ਬਣਨ ਲਈ ਨੈਤਿਕ ਸਿੱਖਿਆ ਦੇ ਮਹੱਤਵ ਵਿਸ਼ੇ ਸਬੰਧੀ ਸੈਮੀਨਾਰ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਨੈਤਿਕ ਕਦਰਾਂ ਕੀਮਤਾਂ 'ਤੇ ਅਧਾਰਿਤ ਸਿੱਖਿਆ ਇਕ ਸਧਾਰਨ ਮਨੁੱਖ ਨੂੰ ਚੰਗਾ ਇਨਸਾਨ ਬਣਾ ਦਿੰਦੀ ਹੈ। ਵਿਦਿਆ ਹਾਸਲ ਕਰਕੇ ਬੰਦਾ ਪਰਉਪਕਾਰ ਬਣਦਾ ਹੈ ਤੇ ਉਸ ਦਾ ਨਜ਼ਰੀਆ ਲੋਕਾਂ ਦੀ ਸੇਵਾ ਭਾਵਨਾ ਕਰਨ ਵਾਲਾ ਬਣ ਜਾਂਦਾ ਹੈ। ਇਮਾਨਦਾਰ ਅਤੇ ਸੱਚ 'ਤੇ ਪਹਿਰਾ ਦੇਣ ਵਾਲਾ ਵਿਅਕਤੀ ਸਾਰੀ ਦੁਨੀਆਂ 'ਚ ਜਿਥੇ ਵੀ ਰਹੇ, ਉਥੇ ਹੀ ਸਵੀਕਾਰਿਆ ਜਾਂਦਾ ਹੈ ਅਤੇ ਆਪਣੀ ਵੱਖਰੀ ਪਹਿਚਾਣ ਕਰਕੇ ਜਾਣਿਆ ਜਾਂਦਾ ਹੈ। ਸਟੱਡੀ ਸਰਕਲ ਪ੍ਰੋਗਰਾਮ ਦੇ ਕੋਆਡੀਨੇਟਰ ਗੁਰਮੀਤ ਸਿੰਘ ਵੱਲੋਂ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਇਮਤਿਹਾਨ ਦੀ ਤਿਆਰ ਕਰਨ ਬਾਰੇ ਜਾਗਰੂਕ ਕਰਦਿਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ । ਗਗਨਦੀਪ ਸਿੰਘ ਨਰੂਲਾ ਪ੍ਰਿੰਸੀਪਲ ਨੇ ਸਟੱਡੀ ਸਰਕਲ ਦੀ ਟੀਮ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਦੱਸੀਆਂ ਗੱਲਾਂ 'ਤੇ ਅਮਲ ਕਰਲ ਲਈ ਕਿਹਾ ਅਤੇ ਸਰਕਲ ਵੱਲੋਂ ਸਕੂਲ ਦੀ ਲਾਇਬਰੇਰੀ ਲਈ ਕਿਤਾਬਾਂ ਵੀ ਦਿੱਤੀਆਂ ਗਈਆਂ।