ਸੈਲਰ ਵੱਲੋਂ ਸਰਕਾਰੀ ਖ਼ਰੀਦ ਏਜੰਸੀ ਪਨਸਪ ਨਾਲ ਮਿਲ ਝੋਨੇ ਦੀਆਂ ਬੋਰੀਆਂ ਖੁਰਦ-ਬੁਰਦ, 2 ਅਧਿਕਾਰੀ ਗ੍ਰਿਫਤਾਰ

Friday, Nov 12, 2021 - 02:46 AM (IST)

ਸੈਲਰ ਵੱਲੋਂ ਸਰਕਾਰੀ ਖ਼ਰੀਦ ਏਜੰਸੀ ਪਨਸਪ ਨਾਲ ਮਿਲ ਝੋਨੇ ਦੀਆਂ ਬੋਰੀਆਂ ਖੁਰਦ-ਬੁਰਦ, 2 ਅਧਿਕਾਰੀ ਗ੍ਰਿਫਤਾਰ

ਗੁਰਦਾਸਪੁਰ(ਚਾਵਲਾ)- ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਫ਼ਲਸ ਨੂੰ ਚੁੱਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ 'ਚ ਇਕ ਸੈਲਰ ਮਲਿਕ ਨੇ ਸਰਕਾਰੀ ਖ਼ਰੀਦ ਏਜੰਸੀ ਪਨਸਪ ਦੇ ਅਧਿਕਾਰੀਆਂ ਨਾਲ ਮਿਲ ਕੇ 1 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਖੁਰਦ-ਬੁਰਦ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੀ ਬਣਦੀ ਹੈ ਅਤੇ ਇਸ ਮਾਮਲੇ 'ਚ ਖ਼ਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਖ਼ਰੀਦ ਏਜੰਸੀ ਦੇ 2 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਸੈਲਰ ਮਲਿਕ ਨੂੰ ਪੁਲਸ ਹਾਲੇ ਗ੍ਰਿਫਤਾਰ ਨਹੀਂ ਕਰ ਸਕੀ ਹੈ। 
ਇਸ ਮਾਮਲੇ ਸਬੰਦੀ ਜਾਣਕਾਰੀ ਦਿੰਦਿਆਂ ਐੱਸ.ਪੀ. ਗੁਰਦਾਸਪੁਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀ ਪਨਸਪ ਦੇ ਡੀ.ਐੱਮ. ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਘੁੰਮਣ ਕਲਾਂ 'ਚ ਗੋਲਡਨ ਓਵਰਸੀਜ਼ ਪ੍ਰਾਈਵੇਟ ਲਿਮਟਿਡ ਸੈਲਰ ਦੇ ਮਲਿਕ ਹਰਪ੍ਰੀਤ ਸਿੰਘ ਅਤੇ ਉਸ ਦੇ ਇੱਕ ਰਿਸ਼ਤੇਦਾਰ ਜੋ ਕਿ ਰਾਜਨ ਟਰੇਡਿੰਗ ਕੰਪਨੀ ਦੇ ਨਾਂ 'ਤੇ ਆੜਤ ਚਲਾਉਂਦਾ ਹੈ। 
ਪੁਲਸ ਵੱਲੋਂ ਸਰਕਾਰੀ ਅਨਾਜ ਦੀਆਂ 96 ਹਜ਼ਾਰ ਬੋਰੀਆਂ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਖ਼ਰੀਦ ਏਜੰਸੀਆਂ ਦੇ 2 ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਮਿਲੀ ਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਦੋਸ਼ੀ ਸੈਲਰ ਮਲਿਕ ਹਾਲੇ ਫਰਾਰ ਹੈ। ਜਿਸ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਸਰਕਾਰੀ ਏਜੰਸੀ ਪਨਸਪ ਵੱਲੋਂ ਭੇਜੀਆਂ ਗਈਆਂ ਝੋਨੇ ਦੀਆਂ 2 ਲੱਖ 6 ਹਜ਼ਾਰ ਬੋਰੀਆਂ 'ਚੋਂ 96,000 ਬੋਰੀਆਂ ਖੁਰਦ-ਬੁਰਦ ਕੀਤੀਆਂ ਗਈਆਂ ਸਨ।


 


author

Bharat Thapa

Content Editor

Related News