ਮਾਸੂਮ ਸਹਿਜ ਦੇ ਭੋਗ 'ਤੇ ਨਹੀਂ ਰੁਕ ਰਹੇ ਪਰਿਵਾਰ ਦੇ ਹੰਝੂ, ਭੈਣ ਦੀਆਂ ਗੱਲਾਂ ਨੇ ਹਰ ਕਿਸੇ ਨੂੰ ਰੁਆ ਦਿੱਤਾ (ਵੀਡੀਓ)

Wednesday, Aug 24, 2022 - 01:05 PM (IST)

ਲੁਧਿਆਣਾ : ਲੁਧਿਆਣਾ 'ਚ ਸਕੇ ਤਾਏ ਵੱਲੋਂ ਕਤਲ ਕੀਤੇ 8 ਸਾਲਾ ਮਾਸੂਮ ਸਹਿਜਪ੍ਰੀਤ ਦੀ ਅੱਜ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਗੁਰਦੁਆਰਾ ਸਾਹਿਬ 'ਚ ਅੰਤਿਮ ਅਰਦਾਸ ਹੋ ਰਹੀ ਹੈ। ਪੁੱਤ ਦੇ ਗਮ 'ਚ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਅਤੇ ਰਿਸ਼ਤੇਦਾਰ ਉਸ ਨੂੰ ਪਿਆਰ ਨਾਲ ਸਹਿਜੂ ਕਹਿ ਕੇ ਬੁਲਾਉਂਦੇ ਸੀ। ਪਰਿਵਾਰ ਵੱਲੋਂ ਉਸੇ ਗੁਰਦੁਆਰਾ ਸਾਹਿਬ 'ਚ ਸਹਿਜਪ੍ਰੀਤ ਦਾ ਭੋਗ ਰੱਖਿਆ ਗਿਆ ਹੈ, ਜਿਸ ਗੁਰਦੁਆਰਾ ਸਾਹਿਬ 'ਚ ਆ ਕੇ ਉਹ ਤਬਲਾ ਸਿੱਖਦਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬ ਨੇ ਦੱਸਿਆ ਕਿ ਸਹਿਜ ਸਵੇਰੇ-ਸ਼ਾਮ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ, CCTV ਫੁਟੇਜ ਦੀ ਮਦਦ ਨਾਲ ਫੜ੍ਹਿਆ ਦੋਸ਼ੀ

ਜਦੋਂ ਉਹ ਥੋੜ੍ਹਾ ਵੱਡਾ ਹੋਇਆ ਤਾਂ ਉਸ ਨੇ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਸਹਿਜਪ੍ਰੀਤ ਉਨ੍ਹਾਂ ਵਿਚਕਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਹਿਜ ਦੇ ਜਾਣ ਦਾ ਦੁੱਖ ਪਰਿਵਾਰ ਕੋਲੋਂ ਸਹਿ ਨਹੀਂ ਹੋ ਰਿਹਾ ਅਤੇ ਪਰਿਵਾਰ ਨਾਲ ਪੂਰਾ ਮੁਹੱਲਾ ਰੋ ਰਿਹਾ ਹੈ। ਸਹਿਜ ਦੀ ਭੈਣ ਨੇ ਕਿਹਾ ਕਿ ਉਸ ਨੇ ਬਹੁਤ ਸੁੱਖਾਂ ਸੁੱਖ ਕੇ ਭਰਾ ਨੂੰ ਮੰਗਿਆ ਸੀ ਅਤੇ ਉਸ ਦੀ ਹਰ ਵੇਲੇ ਯਾਦ ਆਉਂਦੀ ਹੈ। ਭੈਣ ਨੇ ਦੱਸਿਆ ਕਿ ਸਹਿਜ ਕਹਿੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਵੱਡੇ ਦਫ਼ਤਰ 'ਚ ਲੱਗਾਂਗਾ ਅਤੇ ਵੱਡੀ ਕਾਰ ਲਵਾਂਗਾ। ਭੈਣ ਨੇ ਦੱਸਿਆ ਕਿ ਉਹ ਪਰਿਵਾਰ ਦਾ ਹੀ ਨਹੀਂ, ਸਗੋਂ ਸਾਰੇ ਮੁਹੱਲੇ ਦਾ ਲਾਡਲਾ ਸੀ।

ਇਹ ਵੀ ਪੜ੍ਹੋ : ਸ਼ਾਤਰ ਚੋਰਾਂ ਨੇ ਅੱਧੀ ਰਾਤ ਨੂੰ ਦੁਕਾਨ ਤੋਂ ਲੁੱਟਿਆ 20 ਲੱਖ ਦਾ ਸੋਨਾ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਭੈਣ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਭਰਾ ਸਹਿਜ ਦੇ ਇਸ ਵਾਰ ਆਖ਼ਰੀ ਵਾਰ ਦੀ ਰੱਖੜੀ ਬੰਨ੍ਹ ਰਹੀ ਹੈ। ਜ਼ਿਕਰਯੋਗ ਹੈ ਕਿ ਸਹਿਜਪ੍ਰੀਤ ਸਿੰਘ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇਕ ਮੋਬਾਇਲ ਨੰਬਰ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਸਹਿਜ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਮਿਲੀ ਤਾਂ ਉਸ ਨੰਬਰ ’ਤੇ ਸੰਪਰਕ ਕੀਤਾ ਜਾਵੇ। ਇੰਨਾ ਹੀ ਪਰਿਵਾਰ ਨੇ ਸਹਿਜ ਦੀ ਭਾਲ ਕਰਨ ਵਾਲੇ ਲਈ 5100 ਦਾ ਇਨਾਮ ਵੀ ਰੱਖਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਸ ਤਾਏ ਨਾਲ ਉਨ੍ਹਾਂ ਦਾ ਪੁੱਤ ਗਿਆ ਸੀ, ਉਹੀ ਤਾਇਆ ਉਸ ਦੀ ਜਾਨ ਲੈ ਲਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News