ਟਿੱਡੀ ਦਲ ਤੋਂ ਸੁਰੱਖਿਆ ਨੂੰ ਲੈ ਕੇ ਨਗਰ ਕੌਂਸਲ ਦੀ ਹੋਈ ਅਹਿਮ ਬੈਠਕ

Thursday, May 28, 2020 - 02:48 PM (IST)

ਟਿੱਡੀ ਦਲ ਤੋਂ ਸੁਰੱਖਿਆ ਨੂੰ ਲੈ ਕੇ ਨਗਰ ਕੌਂਸਲ ਦੀ ਹੋਈ ਅਹਿਮ ਬੈਠਕ

ਧਰਮਕੋਟ (ਸਤੀਸ਼): ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਅਜੇ ਰਾਹਤ ਨਹੀਂ ਮਿਲੀ ਪਰ ਇਕ ਹੋਰ ਆਫਤ ਟਿੱਡੀ ਦਲ ਦੇ ਰੂਪ 'ਚ ਕਿਸਾਨਾਂ ਲਈ ਆ ਰਹੀ ਹੈ। ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਅੱਜ ਨਗਰ ਕੌਂਸਲ ਵਿਖੇ ਇਸ ਨੂੰ ਲੈ ਕੇ ਬੈਠਕ ਕੀਤੀ। ਇਸ ਬੈਠਕ ਦੌਰਾਨ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਧਰਮਕੋਟ ਹਲਕੇ 'ਚ ਟਿੱਡੀ ਦਲ ਅੱਜ ਸ਼ਾਮ ਤਿੰਨ ਵਜੇ ਤੋਂ ਲੈ ਕੇ ਪੰਜ ਵਜੇ ਦੇ ਵਿੱਚ-ਵਿੱਚ ਆਉਣ ਦੀ ਸੰਭਾਵਨਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਟਿੱਡੀ ਦਲ ਇਸ ਤਰਫ ਨਾ ਆਵੇ ਪਰ ਫਿਰ ਵੀ ਇਸ ਖਤਰੇ ਨੂੰ ਦੇਖਦੇ ਹੋਏ ਸਮੂਹ ਕਿਸਾਨ ਵੀਰ ਆਪੋ -ਆਪਣੇ ਸਪਰੇਅ ਪੰਪ ਤਿਆਰ ਰੱਖਣ। ਉਥੇ ਹੀ ਨਗਰ ਕੌਂਸਲ ਵੱਲੋਂ ਵੀ ਇਸ ਸਬੰਧੀ ਸਪਰੇਅ ਪੰਪ ਤਿਆਰ ਕੀਤੇ ਜਾ ਰਹੇ ਹਨ ਅਤੇ ਨਗਰ ਕੌਂਸਲ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ।


author

Shyna

Content Editor

Related News