ਸੈਕਟਰ ਖੇਮਕਰਨ ਤੋਂ 30 ਪੈਕਟ ਹੈਰੋਇਨ ਬਰਾਮਦ, ਮੋਬਾਇਲ ਤੇ ਪਾਵਰਬੈਂਕ ਸਣੇ ਪਾਕਿ ਸਮੱਗਲਰ ਵੀ ਕਾਬੂ
Wednesday, Apr 07, 2021 - 06:21 PM (IST)
ਵਲਟੋਹਾ (ਗੁਰਮੀਤ ਸਿੰਘ) - ਭਾਰਤ ਪਾਕਿ ਸਰਹੱਦ ਸੈਕਟਰ ਖੇਮਕਰਨ ਵਿਚ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਨੇ 30 ਪੈਕਟ ਹੈਰੋਇਨ ਸਮੇਤ ਇਕ ਪਾਕਿਸਤਾਨੀ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਤਸਕਰ ਤੋਂ ਦੋ ਮੁਬਾਇਲ, ਇੱਕ ਪਾਵਰਬੈਂਕ ਬਰਾਮਦ ਹੋਇਆ ਹੈ ਪਰ ਉਸ ਦੇ ਪਾਕਿ ਸਮੱਗਲਰ ਹੋਣ ਦੀ ਪਛਾਣ ਨਹੀਂ ਹੋ ਸਕੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਮੱਗਲਿੰਗ ਲਈ ਲਿਆਂਦੀਆਂ 2 ਪਲਾਸਟਿਕ ਦੀਆਂ ਪਾਈਪਾਂ ਵੀ ਬਰਾਮਦ ਕੀਤੀਆਂ ਹਨ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਐੱਸ ਕੇ ਮਹਿਤਾ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਸਾਡੇ ਜਵਾਨਾਂ ਨੂੰ ਮੀਆਵਾਲ ਪੋਸਟ ਦੇ ਨੇੜੇ ਕੁੱਝ ਹਰਕਤ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਇਸ ਦੀ ਸੂਚਨਾਂ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਤੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ। ਇਸ ਦੌਰਾਨ ਪਾਕਿਸਤਾਨ ਵਾਲੇ ਪਾਸੇ ਕੁੱਝ ਤਸਕਰਾਂ ਵਲੋਂ ਭਾਰਤੀ ਇਲਾਕੇ ਅੰਦਰ ਕੁੱਝ ਸਮਾਨ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਨਾਂ ਨੇ ਲਲਕਾਰਾ ਮਾਰਦਿਆਂ ਗੋਲੀ ਚਲਾ ਦਿੱਤੀ।
ਪੜ੍ਹੋ ਇਹ ਵੀ ਖਬਰ - ਪਤੀ ਵੱਲੋਂ ਰੰਗਰਲੀਆਂ ਮਨਾਉਂਦੀ ਦੀ ਵੀਡੀਓ ਵਾਇਰਲ ਕਰਨ ਮਗਰੋਂ ਹੁਣ ਪਤਨੀ ਨੇ ਵੀ ਕੀਤੇ ਵੱਡੇ ਖ਼ੁਲਾਸੇ
ਉਨ੍ਹਾਂ ਨੇ ਦੱਸਿਆ ਕਿ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਕੁਝ ਪਾਕਿ ਸਮੱਗਲਰਾਂ ਉਕਤ ਸਥਾਨ ਤੋਂ ਭੱਜ ਗਏ। ਇਸ ਦੌਰਾਨ ਇੱਕ ਪਾਕਿ ਸਮੱਗਲਰ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਵਲੋਂ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ ਦੋ ਪਲਾਸਟਿਕ ਦੀਆਂ ਪਾਈਪਾਂ ਵਿੱਚੋਂ 30 ਪੈਕਟ ਹੈਰੋਇਨ ਬਰਾਮਦ ਹੋਈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ