ਸੁਨਾਰੀਆ ਜੇਲ ਜਾਕੇ ਡੇਰਾ ਮੁਖੀ ਤੋਂ ਫਿਰ ਸਵਾਲ-ਜਵਾਬ ਕਰੇਗੀ ਐੱਸ. ਆਈ. ਟੀ.

Sunday, Dec 05, 2021 - 11:07 PM (IST)

ਫ਼ਰੀਦਕੋਟ (ਰਾਜਨ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ ਵੱਲੋਂ ਡੇਰਾ ਮੁਖੀ ਰਾਮ ਰਹੀਮ ਪਾਸੋਂ ਸਵਾਲ-ਜਵਾਬ ਕਰਨ ਦਾ ਦੂਜਾ ਗੇੜ ਸੁਨਾਹਰੀਆ ਜੇਲ ਜਾ ਕੇ 17 ਦਸੰਬਰ ਤੋਂ ਪਹਿਲਾਂ ਮੁਕੰਮਲ ਕਰ ਲੈਣ ਦੀ ਸੰਭਾਵਨਾ ਹੈ ਕਿਉਂਕਿ ਇਸ ਮਾਮਲੇ ਵਿਚ ਸਿੱਟ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕੀਤੀ ਜਾਣ ਵਾਲੀ ਸਟੇਟਸ ਰਿਪੋਰਟ ਨੂੰ ਮੁੱਖ ਰੱਖਦਿਆਂ ਇਹ ਕਾਰਵਾਈ ਜਲਦ ਪੂਰੀ ਕਰ ਲੈਣ ਦਾ ਅਨੁਮਾਨ ਹੈ। ਦੱਸ ਦੇਈਏ ਕਿ ਡੇਰਾ ਸਿਰਸਾ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਫ਼ਰੀਦਕੋਟ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿਚੋਂ ਫ਼ਰੀਦਕੋਟ ਲਿਆਉਣ ਲਈ ਬੀਤੀ 29 ਅਕਤੂਬਰ 2021 ਲਈ ਜਾਰੀ ਕੀਤੇ ਗਏ ਪ੍ਰੋਡਕਸ਼ਨ ਵਾਰੰਟਾਂ ’ਤੇ ਰੋਕ ਲਗਾਉਣ, ਰੱਦ ਕਰਨ ਅਤੇ ਡੇਰਾ ਮੁਖੀ ਕੋਲੋਂ ਸੁਨਾਰੀਆ ਜੇਲ ਜਾ ਕੇ ਸਵਾਲ ਜਵਾਬ ਕਰਨ ਲਈ ਲਗਾਈਆਂ ਗਈਆਂ ਦਰਖਾਸਤਾਂ ’ਤੇ ਸੁਣਵਾਈ ਦੌਰਾਨ ਪ੍ਰੋਡਕਸ਼ਨ ਵਾਰੰਟਾਂ ’ਤੇ ਰੋਕ ਲਗਾ ਕੇ ਨਿਰਧਾਰਿਤ ਕੀਤੀ ਗਈ ਅਗਲੀ ਸੁਣਵਾਈ 12 ਨਵੰਬਰ ਤੋਂ ਬਾਅਦ 17 ਦਸੰਬਰ ਤੋਂ ਪਹਿਲਾਂ ਐੱਸ.ਆਈ.ਟੀ ਵੱਲੋਂ ਦੂਜੇ ਗੇੜ ਦੀ ਪੁੱਛ-ਗਿੱਛ ਮੁਕੰਮਲ ਕਰ ਲੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦਾ ਵੱਡਾ ਬਿਆਨ, ਕਿਹਾ ਜਲਦ ਕਰਾਂਗੇ ਉਮੀਦਵਾਰਾਂ ਦਾ ਐਲਾਨ

ਜ਼ਿਕਰਯੋਗ ਹੈ ਕਿ ਫ਼ਰੀਦਕੋਟ ਅਦਾਲਤ ਵੱਲੋਂ ਬੀਤੀ 29 ਅਕਤੂਬਰ 2019 ਲਈ ਡੇਰਾ ਮੁਖੀ ਰਾਮ ਰਹੀਮ ਜਿਸ ਨੂੰ ਬੇਅਦਬੀ ਮਾਮਲਿਆਂ ਦੇ ਮੁਕਦਮਾ ਨੰਬਰ 63 ਵਿਚ ਨਾਮਜ਼ਦ ਕੀਤਾ ਗਿਆ ਹੈ ਕੋਲੋਂ ਸਵਾਲ ਜਵਾਬ ਕਰਨ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਅਨੁਸਾਰ ਬੀਤੀ 8 ਨਵੰਬਰ ਨੂੰ ਸਿਟ ਮੁਖੀ ਆਈ.ਜੀ. ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਸੁਨਾਰੀਆ ਜੇਲ ਜਾ ਕੇ ਪੁੱਛ ਗਿੱਛ ਕੀਤੀ ਗਈ ਸੀ। ਸੂਤਰਾਂ ਅਨੁਸਾਰ ਇਹ ਪ੍ਰਕਿਰਿਆ ਲੰਮਾਂ ਸਮਾਂ ਚੱਲਣ ਦੇ ਬਾਵਜੂਦ ਸਿਟ ਨੂੰ ਕਈ ਸਵਾਲਾਂ ਦੇ ਜਵਾਬ ਨਾ ਮਿਲਣ ਅਤੇ ਹੋਰ ਕਈ ਅਜਿਹੇ ਸਵਾਲ ਜੋ ਪਹਿਲੇ ਗੇੜ ਵਿਚ ਸ਼ਾਮਲ ਨਹੀਂ ਕੀਤੇ ਗਏ ਸਨ ਨੂੰ ਦੋਬਾਰਾ ਮੁੜ ਇਹ ਪ੍ਰਕਿਰਿਆ ਦੁਹਰਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਕੈਪਟਨ ਅਮਰਿੰਦਰ ਸਿੰਘ ਤਨਖਾਹੀਆ ਕਰਾਰ

ਪਹਿਲੇ ਗੇੜ ਵਿਚ ਡੇਰਾ ਮੁਖੀ ਰਾਮ ਰਹੀਮ ਪਾਸੋਂ ਕੀਤੀ ਗਈ ਪੁੱਛ-ਗਿੱਛ ਦੇ ਚੱਲਦਿਆਂ ਐੱਸ.ਆਈ.ਟੀ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਉਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਡਾ. ਪੀ.ਆਰ.ਨਯਨ ਤੋਂ ਪੁੱਛ-ਗਿੱਛ ਕਰਨ ਲਈ ਸਿਟ ਵੱਲੋਂ ਪਹਿਲਾਂ ਦੋ ਵਾਰ ਸੰਮਨ ਜਾਰੀ ਕਰਕੇ ਇਨ੍ਹਾਂ ਨੂੰ ਸਿਟ ਮੁਖੀ ਆਈ.ਜੀ ਐੱਸ.ਪੀ.ਐੱਸ ਪਰਮਾਰ ਦੇ ਦਫਤਰ ਲੁਧਿਆਣਾ ਵਿਖੇ ਹਾਜ਼ਰ ਹੋਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਕੁਝ ਕਾਰਣਾ ਕਰਕੇ ਇਨ੍ਹਾਂ ਦੇ ਪੇਸ਼ ਨਾ ਹੋਣ ਦੀ ਸੂਰਤ ਵਿਚ ਹੁਣ ਸਿਟ ਵੱਲੋਂ ਡੇਰਾ ਸਿਰਸਾ ਵਿਖੇ ਜਾ ਕੇ ਇਨ੍ਹਾਂ ਪਾਸੋਂ ਸਵਾਲ ਜਵਾਬ ਕਰਨ ਲਈ ਤੀਸਰੀ ਵਾਰ ਸੰਮਨ ਜਾਰੀ ਕਰ ਦਿੱਤੇ ਗਏ ਹਨ ਅਤੇ ਸਿਟ ਹੁਣ ਕਿਸੇ ਵੀ ਵਕਤ ਡੇਰਾ ਸਿਰਸਾ ਵੱਲ ਆਪਣਾ ਰੁਖ ਕਰ ਸਕਦੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 8 ਨਵੰਬਰ ਨੂੰ ਸੁਨਾਰੀਆ ਜੇਲ ਜਾ ਕੇ ਡੇਰਾ ਮੁਖੀ ਤੋਂ ਸਿਟ ਵੱਲੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਡੇਰਾ ਮੁਖੀ ਨੇ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੁੰਦਿਆਂ ਡੇਰਾ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸਦੇ ਚੱਲਦਿਆਂ ਸਿੱਟ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਬੇਅਦਬੀ ਮਾਲਿਆਂ ਦੀ ਜਾਂਚ ਦਾ ਹਿੱਸਾ ਬਣਾਉਂਦਿਆਂ ਪਹਿਲਾਂ 26 ਨਵੰਬਰ ਨੂੰ ਅਤੇ ਫਿਰ 3 ਦਸੰਬਰ ਨੂੰ ਲੁਧਿਆਣਾ ਆਈ.ਜੀ ਦਫਤਰ ਵਿਖੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਖ਼ੁਲਾਸਾ, ਭਾਜਪਾ ਦੇ ਵੱਡੇ ਲੀਡਰ ਨੇ ਫੋਨ ਕਰਕੇ ਦਿੱਤਾ ਆਫ਼ਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News