ਸ਼ਾਨਦਾਰ ਹੋ ਨਿੱਬੜੇ ਦੂਜੇ ਗੇੜ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ
Tuesday, Dec 12, 2017 - 03:53 AM (IST)
ਜਲੰਧਰ- ਜਗ ਬਾਣੀ ਦੇ ਸਹਿਯੋਗ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਚਲਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਤਹਿਤ ਦੂਜੇ ਗੇੜ ਦੇ ਸੈਮੀਫਾਈਨਲ ਅਤੇ ਫਾਈਨਲ ਫੁੱਟਬਾਲ ਮੁਕਾਬਲੇ ਕੋਰਡੀਆ ਇੰਸਟੀਚਿਊਟ ਸੰਘੋਲ ਵਿਖੇ ਸ਼ਾਨਦਾਰ ਹੋ ਨਿੱਬੜੇ। ਜ਼ਿਕਰਯੋਗ ਹੈ ਕਿ ਸੰਘੋਲ ਵਿਖੇ ਹੋਏ ਮੈਚਾਂ 'ਚ ਵੱਖ-ਵੱਖ ਉਮਰ ਵਰਗਾਂ, ਜਿਵੇਂ ਅੰਡਰ-12, 14 ਅਤੇ 16 'ਚ ਵੱਖ-ਵੱਖ ਸੈਂਟਰਾਂ ਤੋਂ ਤਕਰੀਬਨ 40 ਦੇ ਕਰੀਬ ਫੁੱਟਬਾਲ ਟੀਮਾਂ (ਲੜਕੇ ਅਤੇ ਲੜਕੀਆਂ) ਨੇ ਭਾਗ ਲਿਆ ਸੀ।
ਸੰਘੋਲ ਵਿਖੇ ਹੋਏ ਫਾਈਨਲ ਫੁੱਟਬਾਲ ਮੈਚਾਂ ਦੇ ਅੰਡਰ-12 ਵਰਗ ਵਿਚ ਸਰਕਾਰੀ. ਸ. ਸ. ਸਕੂਲ, ਕੋਟਾਲਾ ਨੂੰ ਕੋਰਡੀਆ ਸਾਊਥਹਾਲ ਐੱਫ. ਸੀ., ਸੰਘੋਲ ਨੇ 2-0 ਦੇ ਫਰਕ ਨਾਲ, ਅੰਡਰ-14 ਵਰਗ 'ਚ ਕੋਚਿੰਗ ਸੈਂਟਰ, ਭਰੀ ਨੇ ਬਾਬਾ ਬੁੱਢਾ ਦਾਸ ਜੀ ਅਕੈਡਮੀ, ਬਾਸੀ ਦੀ ਟੀਮ ਨੂੰ 2-0 ਦੇ ਫਰਕ ਨਾਲ, ਅੰਡਰ-16 ਵਰਗ 'ਚ ਕੋਚਿੰਗ ਸੈਂਟਰ, ਰੋਪੜ ਨੂੰ 2-0 ਦੇ ਫਰਕ ਨਾਲ ਹਰਾਇਆ ਅਤੇ ਲੜਕੀਆ ਦੇ ਫੁੱਟਬਾਲ ਮੁਕਾਬਲੇ 'ਚ ਸਰਕਾਰੀ ਸ. ਸ. ਸਕੂਲ, ਕੋਟਾਲਾ ਨੇ ਕੋਰਡੀਆ ਸਾਊਥਹਾਲ, ਸੰਘੋਲ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਰਮਨਦੀਪ, ਕਮਲਪ੍ਰੀਤ ਕੌਰ, ਰਾਜਨਦੀਪ, ਤਰੁਣ, ਗੁਰਤੇਗ, ਵਿਸ਼ਾਲ, ਜਸਪ੍ਰੀਤ, ਦਲਜਿੰਦਰ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ।
ਇਸ ਮੌਕੇ ਲੋਰਡ ਦਿਲਜੀਤ ਰਾਣਾ (ਕੋਰਡੀਆ ਇੰਸਟੀਚਿਊਟ ਸੰਘੋਲ), ਵਾਈ. ਐੱਫ. ਸੀ. ਦੇ ਪ੍ਰਧਾਨ ਗੁਰਮੰਗਲ ਦਾਸ, ਅੰਸ਼ੁਲ ਰਿਸ਼ੀ, ਚਰਨਜੀਤ ਸਿੰਘ ਗਿੱਲ, ਬੂਟਾ ਗਿੱਲ, ਟੋਮੀ ਟੇਲਰ, ਬੁੱਧੀਰਾਜ, ਸੰਜੇ ਸ਼ਰਮਾ, ਅਮਿਤ ਬੂਰਾ, ਭਗਤ ਸਿੰਘ, ਰਸ਼ਪਾਲ ਸਿੰਘ, ਬਲਰਾਜ ਸਿੱਧੂ, ਬਚਿੱਤਰ ਸਿੰਘ, ਉਮੇਸ਼ ਘਈ ਅਤੇ ਹੋਰ ਵਾਈ. ਐੱਫ. ਸੀ. ਸਟਾਫ ਮੈਂਬਰ ਹਾਜ਼ਰ ਸਨ।
