ਅੰਮ੍ਰਿਤਪਾਲ ਦੀ ਤਲਾਸ਼ ’ਚ ਧਾਰਮਿਕ ਡੇਰਿਆਂ ’ਤੇ ਸਰਚ ਆਪ੍ਰੇਸ਼ਨ, ਡਰੋਨ ਦੀ ਵੀ ਲਈ ਜਾ ਰਹੀ ਮਦਦ

04/01/2023 10:53:47 AM

ਅੰਮ੍ਰਿਤਸਰ (ਸੰਜੀਵ)- ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਫ਼ਰਾਰ ਅੰਮ੍ਰਿਤਪਾਲ ਦੀ ਤਲਾਸ਼ 14ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਖੁਫ਼ੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੰਮ੍ਰਿਤਪਾਲ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਅੰਮ੍ਰਿਤਪਾਲ ਦੇ ਧਾਰਮਿਕ ਸਥਾਨ ’ਤੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਹੁਣ ਪੁਲਸ ਨੇ ਸੂਬੇ ਦੇ ਧਾਰਮਿਕ ਸਥਾਨਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਨੇ ਆਪਣੀ ਸਰਚ ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ’ਚ ਦੇ ਕਈ ਡੇਰਿਆਂ ਤੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਚ 300 ਤੋਂ ਵੱਧ ਡੇਰਿਆਂ 'ਤੇ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ 'ਚ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ- ਮਹਿਲਾ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਨਾਮਜ਼ਦ ਮੁੰਡੇ ਨੇ ਕੀਤੀ ਖੁਦਕੁਸ਼ੀ, ਕੁੜੀ ਦੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼

ਅੰਮ੍ਰਿਤਪਾਲ ਨੇ ਵਿਦੇਸ਼ ਭੱਜਣ ਤੋਂ ਕੀਤਾ ਇਨਕਾਰ

ਬੀਤੇ ਦਿਨੀਂ ਅੰਮ੍ਰਿਤਪਾਲ ਨੇ ਆਪਣੀਆਂ ਦੋ ਵੀਡੀਓਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ’ਚ ਉਸ ਨੇ ਸਪੱਸ਼ਟ ਕਿਹਾ ਹੈ ਕਿ ਉਹ ਵਿਦੇਸ਼ ਨਹੀਂ ਭੱਜੇਗਾ।

ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਾ ਪਰਿਵਾਰ ’ਤੇ ਲਗਾਏ ਵੱਡੇ ਦੋਸ਼

ਅੰਮ੍ਰਿਤਪਾਲ ਦੀ ਵੀਡੀਓ ਨੂੰ ਰੋਕਣ ਵਿਚ ਜੁਟੀਆਂ ਸੁਰੱਖਿਆ ਏਜੰਸੀਆਂ

ਅੰਮ੍ਰਿਤਪਾਲ ਵੱਲੋਂ ਇਕ ਤੋਂ ਬਾਅਦ ਇਕ ਵੀਡੀਓ ਪੋਸਟ ਕਰਨ ਦੇ ਨਾਲ ਹੀ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸੂਬੇ ਦੇ ਸਾਈਬਰ ਸੈੱਲ ਨੇ ਵੀ ਉਨ੍ਹਾਂ ਨੂੰ ਦਬੋਚਣਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਅਪਲੋਡ ਕਰਨ ਦੀ ਲੋਕੇਸ਼ਨ ਦੇ ਨਾਲ ਹੀ ਉਸ ਆਈ. ਪੀ. ਪਤੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਦੀ ਵੀਡੀਓ ਕਿਥੋਂ ਅਪਲੋਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਕਿਤੇ ਸਰਬੱਤ ਖ਼ਾਲਸਾ ਨੂੰ ਢਾਲ ਤਾਂ ਨਹੀਂ ਬਣਾ ਰਿਹਾ ਅੰਮ੍ਰਿਤਪਾਲ!

ਅੰਮ੍ਰਿਤਪਾਲ ਨੇ ਇਕ ਵੀਡੀਓ ਵਿਚ ਸਰਬੱਤ ਖ਼ਾਲਸਾ (ਸਿੱਖਾਂ ਦੀ ਧਰਮ ਸਭਾ) ਬੁਲਾਉਣ ਦੀ ਗੱਲ ਕੀਤੇ ਜਾਣ ਤੋਂ ਬਾਅਦ ਹੁਣ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਵੀ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਅੰਮ੍ਰਿਤਪਾਲ ਸਰਬੱਤ ਖ਼ਾਲਸਾ ਨੂੰ ਆਪਣੀ ਢਾਲ ਬਣਾ ਤਾਂ ਨਹੀਂ ਬਣਾ ਰਿਹਾ ਹੈ, ਜਿਸ ਦੀ ਆੜ ਵਿੱਚ ਉਹ ਆਪਣੇ ਮਨਸੂਬਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News