ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ

Saturday, Apr 01, 2023 - 05:26 PM (IST)

ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ

ਚੰਡੀਗੜ੍ਹ (ਰਮਨਜੀਤ ਸਿੰਘ) :  ਲਗਾਤਾਰ ਦੋ ਦਿਨਾਂ ਤੱਕ ਇੰਟਰਨੈੱਟ ’ਤੇ ਵੀਡੀਓ ਅਪਲੋਡ ਕਰ ਕੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਕੇ ਪੰਜਾਬ ਪੁਲਸ ਲਈ ਬੁਝਾਰਤ ਬਣੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਭਾਲ ਹੁਣ ਸੜਕਾਂ ਦੇ ਨਾਲ-ਨਾਲ ਇੰਟਰਨੈੱਟ ’ਤੇ ਵੀ ਹੋ ਰਹੀ ਹੈ। ਅੰਮ੍ਰਿਤਪਾਲ ਦੇ ਧਾਰਮਿਕ ਸਥਾਨ ’ਤੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਹੁਣ ਪੁਲਸ ਨੇ ਸੂਬੇ ਦੇ ਧਾਰਮਿਕ ਸਥਾਨਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਅੱਜ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ ਵੱਡਾ ਫ਼ੈਸਲਾ

ਪੰਜਾਬ ਪੁਲਸ ਦਾ ਟੈਕਨੀਕਲ ਵਿੰਗ ਪੂਰੀ ਸਮਰੱਥਾ ਦੇ ਨਾਲ ਇਸ ਗੱਲ ਦੀ ਭਾਲ ਕਰਨ ਵਿਚ ਲੱਗਾ ਹੋਇਆ ਹੈ ਕਿ ਆਖ਼ਰ ਵਿਦੇਸ਼ੀ ਆਈ.ਪੀ. ਐਡਰੈੱਸ ਤੋਂ ਅਪਲੋਡ ਹੋਣ ਤੋਂ ਬਾਅਦ ਸਰਕੁਲੇਟ ਹੋਈ ਉਕਤ ਵੀਡੀਓ ਆਖ਼ਰਕਾਰ ਉੱਥੇ ਤੱਕ ਕਿਸ ਰਸਤੇ ਤੋਂ ਪੁੱਜੀ ਹੈ। ਇਸ ਕੰਮ ਵਿਚ ਕੇਂਦਰੀ ਏਜੰਸੀਆਂ ਤੋਂ ਵੀ ਪੰਜਾਬ ਪੁਲਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਵੀਡੀਓ ਭੇਜਣ ਦਾ ਲਿੰਕ ਪਤਾ ਲੱਗਦੇ ਹੀ ਇਹ ਵੀ ਖ਼ੁਲਾਸਾ ਹੋ ਜਾਵੇਗਾ ਕਿ ਆਖ਼ਰਕਾਰ ਇਹ ਵੀਡੀਓ ਰਿਕਾਰਡ ਕਿੱਥੇ ਹੋਈ ਅਤੇ ਭੇਜੀ ਕਿਸ ਡਿਵਾਇਸ ਨਾਲ ਗਈ।

ਇਹ ਵੀ ਪੜ੍ਹੋ :  ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ 'ਤੇ ਮੁੜ ਚੁੱਕੇ ਸਵਾਲ

ਓਧਰ, ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਵਾਰ-ਵਾਰ ਸਰਬੱਤ ਖ਼ਾਲਸਾ ਲਈ ਦਬਾਅ ਬਣਾਏ ਜਾਣ ਕਾਰਣ ਸਿੱਖ ਸਿਆਸਤ ਵਿਚ ਹਲਚਲ ਮਚੀ ਹੋਈ ਹੈ ਕਿਉਂਕਿ ਹੁਣ ਸਾਰਿਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਵਲੋਂ ਲਿਆ ਜਾਣ ਵਾਲਾ ਫ਼ੈਸਲਾ ਭਵਿੱਖ ਦੀਆਂ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਦਾ ਸਖ਼ਤ ਐਕਸ਼ਨ

ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੱਗੀਆਂ ਹੋਈਆਂ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਤਰਾਖੰਡ ਤੋਂ ਪੰਜਾਬ ਦਾ ਸਫ਼ਰ ਕਰਨ ਵਿਚ ਇਸਤੇਮਾਲ ਹੋਈ ਗੱਡੀ ਵੀ ਬਰਾਮਦ ਹੋ ਚੁੱਕੀ ਹੈ ਪਰ ਅੰਮ੍ਰਿਤਪਾਲ ਹੱਥ ਨਹੀਂ ਲੱਗਿਆ ਹੈ। ਕਈ ਇਲਾਕਿਆਂ ਵਿਚ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਤਲਾਸ਼ੀ ਅਭਿਆਨ ਲਈ ਡਰੋਨਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Harnek Seechewal

Content Editor

Related News