ਆਜ਼ਾਦੀ ਦਿਹਾੜੇ ਸੰਬੰਧੀ ਭੁਲੱਥ ਪੁਲਸ ਨੇ ਚਲਾਈ ਸਰਚ ਮੁਹਿੰਮ

Wednesday, Aug 09, 2017 - 07:23 AM (IST)

ਆਜ਼ਾਦੀ ਦਿਹਾੜੇ ਸੰਬੰਧੀ ਭੁਲੱਥ ਪੁਲਸ ਨੇ ਚਲਾਈ ਸਰਚ ਮੁਹਿੰਮ

ਭੁਲੱਥ, (ਰਜਿੰਦਰ)- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਭੁਲੱਥ ਪੁਲਸ ਵਲੋਂ ਐੱਸ. ਐੱਚ. ਓ. ਇੰਸਪੈਕਟਰ ਅਮਰਨਾਥ ਦੀ ਅਗਵਾਈ ਹੇਠ ਸਰਚ ਮੁਹਿੰਮ ਚਲਾਈ ਗਈ। ਜਿਸ ਦੌਰਾਨ ਪੁਲਸ ਟੀਮਾਂ ਵਲੋਂ ਸਰਕਾਰੀ ਕਾਲਜ ਭੁਲੱਥ, ਬੱਸ ਅੱਡਾ ਤੇ ਸ਼ਹਿਰ ਵਿਚ ਹੋਰ ਭੀੜ ਵਾਲੀਆਂ ਥਾਵਾਂ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਕਪੂਰਥਲਾ ਤੋਂ ਏ. ਐੱਸ. ਆਈ. ਨਰਿੰਦਰ ਸਿੰਘ ਦੀ ਅਗਵਾਈ ਵਾਲੀ ਐਂਟੀ ਟੀਮ ਵੀ ਉਚੇਚੇ ਤੌਰ 'ਤੇ ਮੌਜੂਦ ਸੀ। ਜਿਸ 'ਚ ਡਾਗ ਸੁਕਐਡ ਵੀ ਸ਼ਾਮਲ ਸੀ। 
ਇਸ ਸੰਬੰਧੀ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਭੁਲੱਥ ਅਮਰਨਾਥ ਨੇ ਦੱਸਿਆ ਕਿ 15 ਅਗਸਤ ਨੂੰ ਭੁਲੱਥ ਦੇ ਸਰਕਾਰੀ ਕਾਲਜ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਮੁਹਿੰਮ ਚਲਾਈ ਗਈ ਹੈ ਅਤੇ ਸ਼ਹਿਰ 'ਚ ਅਨੇਕਾਂ ਥਾਵਾਂ ਬੱਸ ਅੱਡਾ, ਝੁੱਗੀ ਝੌਂਪੜੀਆਂ ਤੇ ਭੀੜ ਵਾਲੀਆਂ ਥਾਵਾਂ ਨੂੰ ਚੈਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਸੰਬੰਧੀ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਇਸ ਮੌਕੇ ਚੈਕਿੰਗ ਟੀਮ ਵਿਚ ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਰਾਮ ਲਾਲ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਸਤਨਾਮ ਸਿੰਘ ਆਦਿ ਹਾਜ਼ਰ ਸਨ। 


Related News