ਐੱਮ.ਟੀ.ਪੀ.ਵਿਭਾਗ ਦੀ ਟੀਮ ਨੇ ਸੀਲ ਕੀਤੀ ਗੈਰ-ਕਾਨੂੰਨੀ ਇਮਾਰਤ

Tuesday, Aug 21, 2018 - 04:44 AM (IST)

ਐੱਮ.ਟੀ.ਪੀ.ਵਿਭਾਗ ਦੀ ਟੀਮ ਨੇ ਸੀਲ ਕੀਤੀ ਗੈਰ-ਕਾਨੂੰਨੀ ਇਮਾਰਤ

ਅੰਮ੍ਰਿਤਸਰ,   (ਵਡ਼ੈਚ)-  ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ  ਹੁਕਮਾਂ ਉਪਰੰਤ ਐੱਮ.ਟੀ.ਪੀ., ਆਈ.ਪੀ.ਐੱਸ. ਰੰਧਾਵਾ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੀ ਟੀਮ ਵੱੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਘਿਓ ਮੰਡੀ ਸਥਿਤ ਗੈਰ-ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਉਸਾਰੀ ਦੌਰਾਨ ਛੱਤ ’ਤੇ ਰੱਖੀਆਂ ਟੀਨਾਂ ਉਤਾਰ ਦਿੱਤੀਆਂ ਗਈਆਂ। ®ਗਲੀ ਲਾਲਾਂ ਵਾਲੀ ਨਜ਼ਦੀਕ ਅਖਾਡ਼ਾ ਸੰਗਲਾਂ ਵਾਲਾ ਸਥਿਤ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀ ਇਮਾਰਤ ਦੀਆਂ ਵੱਡੇ ਪੱਧਰ ’ਤੇ ਸ਼ਿਕਾਇਤਾਂ ਮਿਲਣ ਉਪਰੰਤ ਸੋਮਵਾਰ ਨੂੰ ਐੱਮ.ਟੀ.ਪੀ. ਵਿਭਾਗ ਦੀ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਕਾਰਵਾਈ ਦੌਰਾਨ ਏ.ਟੀ.ਪੀ. ਪਰਮਿੰਦਰ ਸਿੰਘ, ਏ.ਟੀ.ਪੀ. ਮਲਕੀਅਤ ਸਿੰਘ, ਬਿਲਡਿੰਗ ਇੰਸਪੈਕਟਰ ਪਰਮਜੀਤ ਸਿੰਘ, ਨਵਦੀਪ ਕੁਮਾਰ, ਗੌਤਮ, ਦੀਪਕ ਕੁਮਾਰ ਮੌਜੂਦ ਸਨ। 
 


Related News