ਦਾਣਾ ਮੰਡੀ ਟਾਂਡਾ ''ਚ ਐੱਸ.ਡੀ.ਐੱਮ ਪਰਮਪ੍ਰੀਤ ਸਿੰਘ ਨੇ ਅਚਨਚੇਤ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Wednesday, Apr 23, 2025 - 09:16 PM (IST)

ਦਾਣਾ ਮੰਡੀ ਟਾਂਡਾ ''ਚ ਐੱਸ.ਡੀ.ਐੱਮ ਪਰਮਪ੍ਰੀਤ ਸਿੰਘ ਨੇ ਅਚਨਚੇਤ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਟਾਂਡਾ ਉੜਮੁੜ, 23  ਅਪ੍ਰੈਲ (ਮੋਮੀ)-ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀ ਅਨਾਜ ਮੰਡੀ ਟਾਂਡਾ ਵਿਖੇ ਅੱਜ ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਨੇ ਅਚਨਚੇਤ  ਮੰਡੀ ਦਾ ਦੌਰਾ ਕਰਦੇ ਹੋਏ ਕਣਕ ਦੇ  ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।  ਇਸ ਮੌਕੇ ਉਨਾਂ ਦੇ ਨਾਲ ਸੁਪਰਡੈਂਟ ਸੁਖਵਿੰਦਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਟਾਂਡਾ ਹਰਪ੍ਰੀਤ ਸਿੰਘ ਜੌਹਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਮੰਡੀ ਸੁਪਰਵਾਈਜ਼ਰ ਅਮਰਜੀਤ ਸਿੰਘ ਜੋਨੀ, ਮੰਡੀ ਸੁਪਰਵਾਈਜ਼ਰ ਨਵਰੀਤ ਸਿੰਘ ਦੀ ਮੌਜੂਦ ਸਨ।  ਇਸ ਮੌਕੇ ਐਸ.ਡੀ.ਐਮ ਪਰਮਪ੍ਰੀਤ ਸਿੰਘ ਨੇ ਅਨਾਜ  ਮੰਡੀ ਟਾਂਡਾ ਦਾ ਦੌਰਾ ਕਰਦੇ ਹੋਏ ਕਿਸਾਨਾਂ.ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸੁਣੀਆਂ ਇਸ ਤੋਂ ਇਲਾਵਾ ਉਹਨਾਂ ਕਣਕ ਦੀ ਹੋ ਰਹੀ ਖਰੀਦ ਸਬੰਧੀ ਜਾਇਜ਼ਾ ਲੈਂਦੇ ਹੋਏ ਕਣਕ ਤੋਲਣ ਵਾਲੇ ਕੰਡਿਆਂ ਦਾ ਨਿਰੀਖਣ ਵੀ ਕੀਤਾ।
  ਇਸ ਮੌਕੇ ਐਸ.ਡੀ.ਐਮ ਪਰਮਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਚੀਜ਼ ਨੂੰ ਪੁਖਤਾ ਕਰਨ ਲਈ ਉਹਨਾਂ ਇਹ ਦੌਰਾ ਕੀਤਾ ਜਿਸ ਦੌਰਾਨ ਪਾਇਆ ਗਿਆ ਕਿ  ਅਨਾਜ ਮੰਡੀ ਟਾਂਡਾ ਵਿੱਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਇੱਕਾ ਦੁਕਾ ਸਮੱਸਿਆਵਾਂ ਨੂੰ ਛੱਡ ਕੇ ਹੋ ਰਹੀ ਖਰੀਦ ਤੋਂ ਕਿਸਾਨ  ਆੜਤੀ ਤੇ ਲੇਬਰ ਪੂਰੀ  ਤਰ੍ਹਾਂ ਸੰਤੁਸ਼ਟ ਹੈ ।  ਇਸ ਮੌਕੇ ਉਨਾਂ ਦੱਸਿਆ ਕਿ  ਅਨਾਜ ਮੰਡੀ ਟਾਂਡਾ ਤੋਂ ਇਲਾਵਾ  ਦਾਣਾ ਮੰਡੀ ਟਾਂਡਾ ਦੇ ਵੱਖ-ਵੱਖ ਸਹਾਇਕ ਖਰੀਦ ਕੇਂਦਰਾਂ ਦਾ ਵੀ ਦੌਰਾ ਕੀਤਾ ਗਿਆ ਹੈ। ਉਧਰ ਦੂਸਰੇ ਪਾਸੇ ਮਾਰਕੀਟ ਕਮੇਟੀ ਟਾਂਡਾ ਦੇ ਸੈਕਟਰੀ ਹਰਪ੍ਰੀਤ ਸਿੰਘ ਜੌਹਲ ਅਤੇ ਦੀ ਮੰਡੀ  ਸੁਪਰਵਾਈਜ਼ਰ ਅਮਰਜੀਤ ਸਿੰਘ ਜੋਨੀ ਨੇ ਦੱਸਿਆ ਕਿ ਮੌਜੂਦਾ ਕਣਕ ਦੇ ਸੀਜ਼ਨ ਦੌਰਾਨ  ਦਾਣਾ ਮੰਡੀ ਟਾਂਡਾ ਵਿੱਚ ਹੁਣ ਤੱਕ 64 ਲੱਖ 553 ਕੁਇੰਟਲ, ਖਰੀਦ ਕੇਂਦਰ ਮਿਆਣੀ ਵਿੱਚ 24 ਲੱਖ 736 ਕੁਇੰਟਲ, ਜਲਾਲਪੁਰ ਵਿੱਚ 1379 ਕੁਇੰਟਲ ਨੱਥੂਪੁਰ ਵਿੱਚ 10639 ਕੁਇੰਟਲ ,  ਖੋਖਰ 21540  ਕੁਇੰਟਲ, ਕੰਧਾਲਾ ਜੱਟਾਂ 715 ਕੁਇੰਟਲ, ਘੋੜਾਵਹਾ 1410 ਕੁਇੰਟਲ  ਤੇ ਕੰਧਾਲਾ ਸ਼ੇਖਾ 255 ਕੁਇੰਟਲ ਕਣਕ ਦੀ ਖਰੀਦ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂ ਮਾਰਕਫੈਡ , ਪਨਸਪ, ਪਨਗਰੇਨ ਅਤੇ ਐਫ.ਸੀ.ਆਈ ਵੱਲੋਂ ਕੀਤੀ ਜਾ ਚੁੱਕੀ ਹੈ।  ਉਹਨਾਂ ਦੱਸਿਆ ਕਿ ਲਿਫਟਿੰਗ ਦਾ ਕੰਮ ਵੀ ਨਾਲੋ ਨਾਲ ਜਾਰੀ ਹੈ।  ਇਸ ਤੋਂ ਇਲਾਵਾ ਦਾਣਾ ਮੰਡੀ ਟਾਂਡਾ ਤੇ ਸਹਾਇਕ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਫਸਲ ਨਾ ਹੋਵੇ ਤੇ ਸਮੇਂ ਸਿਰ ਉਹਨਾਂ ਦੀ ਫਸਲ ਦੀ ਖਰੀਦ ਹੋਵੇ ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 


author

SATPAL

Content Editor

Related News