''ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ'' ਤਹਿਤ ਸਰਕਾਰੀ ਸਕੂਲਾਂ ''ਚ ਸਾਇੰਸ ਮੇਲੇ ਕਰਵਾਏ

Monday, Dec 04, 2017 - 07:56 AM (IST)

''ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ'' ਤਹਿਤ ਸਰਕਾਰੀ ਸਕੂਲਾਂ ''ਚ ਸਾਇੰਸ ਮੇਲੇ ਕਰਵਾਏ

ਫ਼ਰੀਦਕੋਟ  (ਜੱਸੀ) - ਮਾਣਯੋਗ ਸ਼੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਯੋਗ ਸਰਪ੍ਰਸਤੀ ਹੇਠ ਪੰਜਾਬ ਦੇ ਵਿਦਿਆਰਥੀਆਂ ਨੂੰ ਹਿਸਾਬ ਤੇ ਸਾਇੰਸ ਵਿਸ਼ਿਆਂ ਦੀ ਬੇਸਿਕ ਜਾਣਕਾਰੀ ਦੇਣ ਵਾਸਤੇ ਕੀਤੇ ਜਾਂਦੇ ਰਹੇ ਉਪਰਾਲਿਆਂ ਦੀ ਲੜੀ 'ਚ ਸਰਕਾਰੀ ਸਕੂਲਾਂ ਅੰਦਰ ਸਾਇੰਸ ਮੇਲੇ ਕਰਵਾਉਣੇ ਸ਼ੁਰੂ ਕੀਤੇ ਹਨ, ਜਿਨ੍ਹਾਂ 'ਚ ਵਿਦਿਆਰਥੀ ਵਰਗ ਤੇ ਅਧਿਆਪਕ ਪੂਰੀ ਦਿਲਚਸਪੀ ਲੈ ਰਹੇ ਹਨ। ਇਨ੍ਹਾਂ ਮੇਲਿਆਂ ਦੀ ਖਾਸੀਅਤ ਇਹ ਹੈ ਕਿ ਮੇਲੇ ਵਿਦਿਆਰਥੀਆਂ ਦੇ ਗਿਆਨ 'ਚ ਚੋਖਾ ਵਾਧਾ ਕਰ ਰਹੇ ਹਨ। ਇਸ ਲੜੀ ਤਹਿਤ ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਜਸਮਿੰਦਰ ਸਿੰਘ ਹਾਂਡਾ ਜ਼ਿਲਾ ਸਾਇੰਸ ਸੁਪਰਵਾਈਜ਼ਰ ਦੇ ਨਿਰਦੇਸ਼ਾਂ 'ਤੇ ਜ਼ਿਲੇ ਦੇ ਸਕੂਲਾਂ ਅੰਦਰ ਸਾਇੰਸ ਮੇਲੇ ਕਰਵਾਏ ਜਾ ਰਹੇ ਹਨ।     ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗਰੋਮਾਣਾ ਵਿਖੇ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਕੌਰ ਦੀ ਯੋਗ ਅਗਵਾਈ ਤੇ ਸਾਇੰਸ ਅਧਿਆਪਕਾ ਗੀਤਾ ਰਾਣੀ ਤੇ ਪ੍ਰੀਤੀ ਗੋਇਲ ਦੀ ਦੇਖ-ਰੇਖ 'ਚ ਸਾਇੰਸ ਮੇਲਾ ਕਰਵਾਇਆ ਗਿਆ। ਇਸ ਮੌਕੇ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਜਾਣਕਾਰੀ ਦਿੱਤੀ ਗਈ। ਮਜ਼ੇਦਾਰ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੇ ਸਾਰੇ ਪ੍ਰੈਕਟੀਕਲ ਕਰਨ ਤੋਂ ਬਾਅਦ ਮੇਲੇ 'ਚ ਅਧਿਆਪਕ ਤੇ ਪਿੰਡ ਵਾਸੀਆਂ ਨੂੰ ਸਾਇੰਸ ਨਾਲ ਕਿਰਿਆਵਾਂ ਦੀ ਸਹਿਜ ਢੰਗ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ।  ਸਰਕਾਰੀ ਮਿਡਲ ਸਕੂਲ ਮਚਾਕੀ ਖੁਰਦ ਵਿਖੇ ਕਰਵਾਏ ਗਏ ਸਾਇੰਸ ਮੇਲੇ 'ਚ 6ਵੀਂ ਤੋਂ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਸਾਇੰਸ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਆਪਣੇ ਹੱਥੀਂ ਕਰ ਕੇ ਵੱਖਰੀ ਤਰ੍ਹਾਂ ਦੇ ਆਨੰਦ ਨੂੰ ਅਨੁਭਵ ਕੀਤਾ। ਸਾਇੰਸ ਮੇਲੇ ਦਾ ਉਦਘਾਟਨ ਸਕੂਲ ਦੇ ਸਟੇਟ ਮੁਖੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਲਾਈ। ਇਸ ਸਾਰੇ ਮੇਲੇ ਨੂੰ ਵੇਖ ਕੇ ਜਾਪਦਾ ਸੀ ਕਿ ਸਕੂਲ ਦੇ ਸਾਇੰਸ ਅਧਿਆਪਕ ਰਾਮ ਸਰੂਪ ਤੇ ਹਿੰਦੀ ਮਿਸਟ੍ਰੈੱਸ ਆਸ਼ੂ ਸ਼ਾਰਦਾ ਬੱਚਿਆਂ ਦੀ ਸਾਇੰਸ ਵਿਸ਼ੇ ਨਾਲ ਡੂੰਘੀ ਸਾਂਠ ਪਾਉਣ 'ਚ ਕਾਮਯਾਬ ਰਹੇ ਹਨ।
   ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ 'ਚ ਪ੍ਰਿੰਸੀਪਲ ਨੇਕ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਵਕੀਲ ਹਰਲੋਕ ਨਾਥ ਅਤੇ ਨਰੇਸ਼ ਕੁਮਾਰ ਗੁਪਤਾ ਨੇ ਕੀਤਾ। ਇਸ ਦੌਰਾਨ ਗੁਰਬਾਜ ਸਿੰਘ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ। ਸਾਇੰਸ ਅਧਿਆਪਕਾ ਮਨਿੰਦਰਪਾਲ ਕੌਰ ਤੇ ਰੀਤੂ ਸਿੰਗਲਾ ਦੀ ਦੇਖ-ਰੇਖ ਹੇਠ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ 43 ਮਾਡਲ ਤੇ 75 ਚਾਰਟਾਂ ਰਾਹੀਂ ਵਿਗਿਆਨਕ ਤਕਨੀਕਾਂ ਅਤੇ ਪ੍ਰਕਿਰਿਆਵਾਂ ਨੂੰ ਦਰਸਾਇਆ। ਇਸ ਸਮੇਂ ਬੱਚਿਆਂ ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਸਾਇੰਸ ਸਿਧਾਂਤਾਂ ਨੂੰ ਬਿਆਨ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਸਕੂਲ ਦੇ ਭਲਾਈ ਫ਼ੰਡ ਵਾਸਤੇ 2100 ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ। ਪ੍ਰਦਰਸ਼ਨੀ ਲਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਗੁਰਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਸਾਇੰਸ ਮੇਲੇ ਦੀ ਸਫ਼ਲਤਾ ਵਾਸਤੇ ਯਸ਼ਵੰਤ ਕੁਮਾਰ, ਬਲਦੇਵ ਸਿੰਘ, ਗੁਰਜਿੰਦਰ ਡੋਹਕ, ਦਰਸ਼ਨ ਸਿੰਘ, ਮੁਕੇਸ਼ ਕੁਮਾਰ, ਦਲਜੀਤ ਸਿੰਘ, ਸੁਖਜੀਤ ਸਿੰਘ, ਚਰਨਜੀਤ ਕੌਰ, ਕਮਲਾ ਦੇਵੀ, ਮਨਿੰਦਰਪਾਲ ਕੌਰ, ਰੀਤੂ ਸਿੰਗਲਾ, ਅਜੀਤਪਾਲ ਕੌਰ ਤੇ ਸਰਬਜੀਤ ਕੌਰ ਨੇ ਵੱਡਮੁੱਲਾ ਯੋਗਦਾਨ ਪਾਇਆ।


Related News