ਪੰਜਾਬ 'ਚ ਰੱਖੜੀ ਦੇ ਮੱਦੇਨਜ਼ਰ ਸਕੂਲਾਂ-ਦਫ਼ਤਰਾਂ ਦਾ ਸਮਾਂ ਬਦਲਿਆ, ਜਾਣੋ ਨਵੀਂ Timing
Tuesday, Aug 29, 2023 - 12:57 PM (IST)
ਚੰਡੀਗੜ੍ਹ (ਰਮਨਜੀਤ) : ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਰੱਖੜੀ ਦੇ ਤਿਉਹਾਰ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਕੂਲ 2 ਘੰਟੇ ਦੀ ਦੇਰੀ ਨਾਲ ਖੁੱਲ੍ਹਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕ ਦੀ ਗੱਡੀ ਦਾ ਚੰਡੀਗੜ੍ਹ 'ਚ ਚਲਾਨ, ਜਾਣੋ ਕੀ ਹੈ ਪੂਰਾ ਮਾਜਰਾ
ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦਾ ਹੈ, ਜੋ ਕਿ ਰੱਖੜੀ ਵਾਲੇ ਦਿਨ 11 ਵਜੇ ਖੁੱਲ੍ਹਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ ਕਿ 30 ਅਗਸਤ ਨੂੰ 10 ਵਜੇ ਖੁੱਲ੍ਹਣਗੇ।
ਇਹ ਵੀ ਪੜ੍ਹੋ : ਮੰਗਣੀ ਤੋਂ 3 ਸਾਲ ਬਾਅਦ ਵਿਆਹ ਤੋਂ ਮੁੱਕਰੀ ਕੁੜੀ, ਮਾਪਿਆਂ ਦਾ ਇਕਲੌਤਾ ਪੁੱਤ ਜਰ ਨਾ ਸਕਿਆ ਇਨਕਾਰ
ਹਾਲਾਂਕਿ ਦੂਜੇ ਪਾਸੇ ਰੱਖੜੀ ਨੂੰ ਲੈ ਕੇ ਲੋਕਾਂ 'ਚ ਸਸ਼ੋਪੰਜੇ ਦੀ ਸਥਿਤੀ ਬਣੀ ਹੋਈ ਹੈ। ਰੱਖੜੀ 30 ਅਗਸਤ ਨੂੰ ਮਨਾਈ ਜਾਵੇਗੀ ਜਾਂ 31 ਅਗਸਤ ਨੂੰ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8