ਸਕੂਲ ''ਚੋਂ ਐੱਲ. ਸੀ. ਡੀ. ਤੇ ਕੰਪਿਊਟਰ ਚੋਰੀ
Tuesday, Nov 14, 2017 - 03:12 AM (IST)

ਮੰਡੀ ਘੁਬਾਇਆ, (ਕੁਲਵੰਤ)— ਇਸ ਇਲਾਕੇ 'ਚ ਚੋਰੀਆਂ ਹੋਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਪਿੰਡ ਗਰੀਬਾ ਸਾਂਦੜ ਦੇ ਸਰਕਾਰੀ ਹਾਈ ਸਕੂਲ 'ਚੋਂ ਛੁੱਟੀਆਂ ਦੇ ਦਿਨਾਂ 'ਚ ਚੋਰਾਂ ਵੱਲੋਂ ਐੱਲ. ਸੀ. ਡੀ. ਤੇ ਕੰਪਿਊਟਰ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਗਰੀਬਾ ਸਾਂਦੜ ਦੇ ਹੈੱਡ ਮਾਸਟਰ ਬੰਤਾ ਸਿੰਘ ਨੇ ਦੱਸਿਆ ਕਿ ਤਿੰਨ ਛੁੱਟੀਆਂ ਬੀਤਣ ਤੋਂ ਬਾਅਦ ਅੱਜ ਸਵੇਰੇ ਸਕੂਲ ਪਹੁੰਚੇ ਤਾਂ ਦੇਖਿਆ ਕਿ ਲੈਬ ਦਾ ਲਾਕਰ ਟੁੱਟਿਆ ਪਿਆ ਸੀ ਤੇ ਅੰਦਰੋਂ ਕੁਝ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਅੰਦਰੋਂ ਤਿੰਨ ਐੱਲ. ਸੀ. ਡੀਜ਼, ਦੋ ਸੀ. ਪੀ. ਯੂ., ਦੋ ਕੀ ਪੈਡ, ਦੋ ਮਾਊਸ ਅਤੇ ਇਕ ਸੈੱਟ ਬਾਕਸ ਚੋਰੀ ਹੋ ਗਿਆ ਸੀ, ਚੋਰੀ ਹੋਏ ਸਾਮਾਨ ਦੀ ਕੀਮਤ ਇਕ ਲੱਖ ਰੁਪਏ ਬਣਦੀ ਹੈ। ਇਸ ਮੌਕੇ ਸਕੂਲ ਸਟਾਫ ਮਾਸਟਰ ਸੋਹਣ ਸਿੰਘ, ਪ੍ਰਵਿੰਦਰ ਕੁਮਾਰ, ਛਿੰਦਰ ਪਾਲ ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।