ਲੌਂਗੋਵਾਲ ਸਕੂਲ ਵੈਨ ਹਾਦਸਾ : ਪ੍ਰਿੰਸੀਪਲ ਤੇ ਡਰਾਈਵਰ ਗ੍ਰਿਫਤਾਰ

Saturday, Feb 15, 2020 - 08:26 PM (IST)

ਲੌਂਗੋਵਾਲ ਸਕੂਲ ਵੈਨ ਹਾਦਸਾ : ਪ੍ਰਿੰਸੀਪਲ ਤੇ ਡਰਾਈਵਰ ਗ੍ਰਿਫਤਾਰ

ਸੰਗਰੂਰ,(ਵਿਵੇਕ) : ਲੌਂਗੋਵਾਲ ਵਿਖੇ ਇਕ ਨਿੱਜੀ ਸਕੂਲ ਦੀ ਵੈਨ 'ਚ ਅੱਗ ਲੱਗਣ ਕਾਰਨ 4 ਬੱਚੇ ਜਿਊਂਦੇ ਸੜ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮਾਮਲੇ 'ਚ ਪੁਲਸ ਵਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਲੌਂਗੋਵਾਲ ਵਿਖੇ ਹੋਈ ਦਰਦਨਾਕ ਘਟਨਾ ਤੋਂ ਬਾਅਦ ਲੋਕਾਂ ਵਲੋਂ ਘਟਨਾ ਸਥਾਨ 'ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਐਸ. ਐਸ. ਪੀ. ਸੰਗਰੂਰ ਸੰਦੀਪ ਸਿੰਘ ਗਰਗ ਨੇ ਦੱਸਿਆ ਕਿ ਪੁਲਸ ਵਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਵੈਨ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਖਿਲਾਫ ਪੁਲਸ ਵਲੋਂ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਸੰਗਰੂਰ ਦੇ ਲੌਂਗੋਵਾਲ 'ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ 4 ਨੰਨ੍ਹੇ ਬੱਚਿਆਂ ਦੀ ਜਿਊਂਦੇ ਸੜ ਜਾਣ ਕਾਰਨ ਮੌਤ ਹੋ ਗਈ। ਵੈਨ 'ਚ ਮੌਜੂਦ 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ।


Related News