ਸਕੂਲ ਦੀ ਖੰਡਰ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ (ਵੀਡੀਓ)

Sunday, Jun 10, 2018 - 01:27 PM (IST)

ਫਾਜ਼ਿਲਕਾ (ਬਿਊਰੋ) - ਖੰਡਰ ਬਣੀ ਇਸ ਇਮਾਰਤ 'ਚ ਕਿਸੇ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਚੱਲਦਾ ਸੀ ਪਰ ਅੱਜਕੱਲ੍ਹ ਇਹ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਸ ਗੱਲ ਦਾ ਗਵਾਹ ਇਹ ਤਸਵੀਰਾਂ ਹਨ। ਜਲਾਲਾਬਾਦ 'ਚ ਬਣੀ ਇਸ ਇਮਾਰਤ ਅੰਦਰ ਪਏ ਇੰਜੈਕਸ਼ਨ, ਨਸ਼ੀਲੀਆਂ ਦਵਾਈਆਂ ਦੇ ਪੱਤੇ ਤੇ ਹੋਰ ਵੀ ਕਈ ਕੁਝ ਜੋ ਇਸ ਨਸ਼ੇ 'ਚ ਡੁੱਬਦੀ ਪੰਜਾਬ ਦੀ ਜਵਾਨੀ ਨੂੰ ਬਿਆਨ ਕਰ ਰਹੇ ਹਨ। ਸਥਾਨਕ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਦੇ ਬਾਰ ਕਈ ਵਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ 'ਤੇ ਕੋਈ ਧਿਆਨ ਨਹੀਂ ਦਿੱਤਾ।
ਉਧਰ ਜਦੋਂ ਇਸ ਦੇ ਬਾਰੇ ਐੱਸ. ਡੀ. ਐੱਮ. ਪਿਰਥੀ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਥਾਂ 'ਤੇ ਪੈਟ੍ਰੋਲਿੰਗ ਵਧਾਉਣ ਦੀ ਗੱਲ ਆਖੀ। ਦੱਸਣਯੋਗ ਹੈ ਕਿ ਖਾਲੀਆਂ ਇਮਾਰਤਾਂ ਜੋ ਖੰਡਰ ਬਣ ਚੁੱਕੀਆਂ ਹਨ ਉਹ ਜੁਆਰੀਆਂ ਤੇ ਨਸ਼ੇੜੀਆਂ ਦੀ ਹੁਣ ਪਹਿਲੀ ਪਸੰਦ ਬਣ ਗਈਆਂ ਹਨ। ਜਲਾਲਾਬਾਦ ਦੇ ਪਿਛੋਕੜ ਨੂੰ ਦਰਸਾਉਂਦੀ ਇਸ ਇਮਾਰਤ ਦਾ ਜੋ ਹਾਲ ਹੈ ਉਹ ਤਾਂ ਤੁਸੀਂ ਦੇਖ ਹੀ ਲਿਆ ਪਰ ਇਸ ਗੰਭੀਰ ਮਾਮਲੇ 'ਤੇ ਪੁਲਸ ਕੀ ਕਰਦੀ ਹੈ ਉਹ ਦੇਖਣਾ ਅਜੇ ਬਾਕੀ ਹੈ।


Related News