Punjab: ਸਕੂਲ ਪ੍ਰਿੰਸੀਪਲ ਦੀ ''ਇਤਰਾਜ਼ਯੋਗ'' ਵੀਡੀਓ ਵਾਇਰਲ, ਚੀਫ਼ ਖ਼ਾਲਸਾ ਦੀਵਾਨ ਨੇ ਲਿਆ ਸਖ਼ਤ ਐਕਸ਼ਨ

Saturday, Feb 22, 2025 - 11:29 AM (IST)

Punjab: ਸਕੂਲ ਪ੍ਰਿੰਸੀਪਲ ਦੀ ''ਇਤਰਾਜ਼ਯੋਗ'' ਵੀਡੀਓ ਵਾਇਰਲ, ਚੀਫ਼ ਖ਼ਾਲਸਾ ਦੀਵਾਨ ਨੇ ਲਿਆ ਸਖ਼ਤ ਐਕਸ਼ਨ

ਅੰਮ੍ਰਿਤਸਰ (ਛੀਨਾ)- ਸਿੱਖ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਅਹੁਦੇਦਾਰ ਜਿੱਥੇ ਗੁਰਮਤਿ ਜੀਵਨ ਜਾਂਚ ਵਿਚ ਖਰੇ ਉਤਰ ਕੇ ਆਮ ਸਿੱਖਾਂ ਲਈ ਮਿਸਾਲ ਬਣ ਰਹੇ ਹਨ, ਉਥੇ ਕੁਝ ਮੈਂਬਰ ਅਜਿਹੀਆਂ ਗਲਤੀਆਂ ਵੀ ਕਰ ਰਹੇ ਹਨ, ਜਿਸ ਦਾ ਦੀਵਾਨ ਦੇ ਬਾਕੀ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਜਵਾਬ ਦੇਣਾ ਵੀ ਮੁਸ਼ਕਿਲ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਬੀਤੀ ਰਾਤ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਪਰਮਵੀਰ ਸਿੰਘ ਮੱਤੇਵਾਲ ਦੇ ਇਕ ਸਮਾਗਮ ਦੀ ਵੀਡੀਓ ਜਨਤਕ ਕਰ ਕੇ ਨਵਾਂ ਤਹਿਲਕਾ ਮਚਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...

ਇਸ ਵੀਡੀਓ ਵਿਚ ਇਕ ਹਿੰਦੀ ਗੀਤ ਚੱਲਦਾ ਹੈ ਤੇ ਵੱਖ-ਵੱਖ ਜੋੜੇ ਉਸ ਗੀਤ ਦੇ ਮਿਊਜ਼ਿਕ ’ਤੇ ਅਸ਼ਲੀਲ ਅਤੇ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਇਸ ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋਇਆ ਤੇ ਲੋਕ ਦੀਵਾਨ ਦੇ ਅਹੁਦੇਦਾਰਾਂ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕਣ ਲੱਗੇ। ਇਸ ਵੀਡੀਓ ਦਾ ਪਤਾ ਲੱਗਦੇ ਸਾਰ ਹੀ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਤੁਰੰਤ ਸਖਤ ਐਕਸ਼ਨ ਲੈਂਦਿਆਂ ਪਰਮਵੀਰ ਸਿੰਘ ਮੱਤੇਵਾਲ ਨੂੰ ਦੀਵਾਨ ਦੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਤੇ ਬਾਕੀ ਅਹੁਦੇਦਾਰਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਅਜਿਹੀਆਂ ਗਲਤੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ

ਇਸ ਸਬੰਧੀ ਪਰਮਵੀਰ ਸਿੰਘ ਮੱਤੇਵਾਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦੇ ਕਿਸੇ ਪਰਿਵਾਰਕ ਸਮਾਗਮ ਦੀ ਹੈ ਤੇ ਈਵੈਂਟ ਥੀਮ ਤਿਆਰ ਕਰਨ ਵਾਲਿਆਂ ਨੇ ਇਹ ਵੀਡੀਓ ਬਣਾਈ ਸੀ। ਉਨ੍ਹਾਂ ਦੱਸਿਆ ਕਿ ਇਹ ਨਿੱਜੀ ਸਮਾਗਮ ਦੀ ਵੀਡੀਓ ਹੈ। ਜ਼ਿਕਰਯੋਗ ਹੈ ਕਿ ਪਰਮਵੀਰ ਸਿੰਘ ਮੱਤੇਵਾਲ ਸਰਕਾਰੀ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਵੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News