ਸਕੂਲ ਦੇ ਚੌਂਕੀਦਾਰ ਨੇ ਬੱਚੀ ਨਾਲ ਕੀਤੀ ਗੰਦੀ ਕਰਤੂਤ, ਗੱਲ੍ਹਾਂ 'ਤੇ ਦੰਦੀਆਂ ਵੱਢ-ਵੱਢ ਕੀਤਾ ਜ਼ਖ਼ਮੀ

Tuesday, Mar 05, 2024 - 07:54 PM (IST)

ਝਬਾਲ (ਨਰਿੰਦਰ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਇੱਕ ਪ੍ਰਾਈਵੇਟ ਸਕੂਲ ਨੇੜੇ ਲੱਗੇ ਸ਼ਿਵਰਾਤਰੀ ਦਾ ਮੇਲਾ ਵੇਖ ਰਹੀ ਇੱਕ ਨਾਬਾਲਗ ਕੁੜੀ ਨੂੰ ਸਕੂਲ ਦੇ ਚੌਂਕੀਦਾਰ ਵੱਲੋਂ ਜ਼ਬਰਦਸਤੀ ਸਕੂਲ ਵਿੱਚ ਲਿਜਾ ਕੇ ਉਸ ਨਾਲ ਗ਼ਲਤ ਹਰਕਤਾਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹੀ ਨਹੀਂ, ਉਸ ਨੇ ਕੁੜੀ ਦੇ ਮੂੰਹ 'ਤੇ ਦੰਦੀਆਂ ਵੱਢ ਕੇ ਉਸ ਨੂੰ ਜ਼ਖ਼ਮੀ ਵੀ ਕਰ ਦਿੱਤਾ।

ਥਾਣਾ ਸਰਾਏ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਪੀੜਤ ਨਾਬਾਲਗ ਕੁੜੀ ਦੀ ਮਾਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਦੇਰ ਸ਼ਾਮ ਦੇ ਸਮੇਂ ਪਿੰਡ ਕਸੇਲ ਵਿਖੇ ਸਥਿਤ ਪੁਰਾਤਨ ਸ਼ਿਵ ਮੰਦਰ ਦੇ ਬਾਹਰ ਇਕ ਪ੍ਰਾਈਵੇਟ ਸਕੂਲ ਨੇੜੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਬੱਚਿਆਂ ਦੇ ਖੇਡਣ ਲਈ ਭੰਗੂੜੇ ਲਗਾਏ ਹੋਏ ਹਨ। ਇਨ੍ਹਾਂ ਭੰਗੂੜਿਆਂ 'ਤੇ ਕਾਫੀ ਬੱਚੇ ਖੇਡ ਰਹੇ ਸਨ, ਜਿਨ੍ਹਾਂ 'ਚ ਇੱਕ 9 ਸਾਲਾ ਛੋਟੀ ਬੱਚੀ ਜੋਤੀ (ਕਲਪਨਿਕ ਨਾਮ) ਵੀ ਖੇਡ ਰਹੀ ਸੀ। 

ਇਹ ਵੀ ਪੜ੍ਹੋ- ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਖੁੱਲ੍ਹਣ ਲੱਗੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਰਾਹ (ਵੀਡੀਓ)

ਇਸ ਦੌਰਾਨ ਬੱਚੇ ਜ਼ਿਆਦਾ ਹੋਣ ਕਾਰਨ ਉਹ ਸਕੂਲ ਦੀ ਚਾਰਦੀਵਾਰੀ ਵਿੱਚ ਲੱਗੇ ਭੰਗੂੜਿਆਂ 'ਤੇ ਖੇਡਣ ਚਲੇ ਗਏ ਤਾਂ ਉੱਥੇ ਮੌਜੂਦ ਸਕੂਲ ਦੇ ਚੌਂਕੀਦਾਰ ਕੇਬਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕਸੇਲ ਨੇ ਉਸ ਨੂੰ ਹਨੇਰੇ ਵਿੱਚ ਫੜ ਕੇ ਲੈ ਗਿਆ ਤੇ ਉਸ ਦੀਆਂ ਗੱਲ੍ਹਾਂ 'ਤੇ ਦੰਦੀਆ ਵੱਢ ਦਿੱਤੀ ਜਿਸ ਨਾਲ ਉਸ ਦੀ ਗੱਲ੍ਹ 'ਤੇ ਜ਼ਖ਼ਮ ਹੋ ਗਿਆ ਤੇ ਉਸ ਨੇ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। 

ਪੀੜਤ ਬੱਚੀ ਨੇ ਸਾਰੀ ਘਟਨਾ ਘਰ ਆ ਕੇ ਆਪਣੀ ਮਾਂ ਨੂੰ ਦੱਸੀ, ਜਿਸ 'ਤੇ ਪਿੰਡ ਵਾਸੀਆਂ ਨੇ ਤੁਰੰਤ ਸਕੂਲ ਦੀ ਪ੍ਰਿੰਸੀਪਲ ਨੂੰ ਸੂਚਿਤ ਕੀਤਾ ਤੇ ਉਸ ਦੀ ਸ਼ਿਕਾਇਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੇ ਦਿੱਤੀ, ਜਿਸ 'ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਛੋਟੀ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਸਕੂਲ ਦੇ ਚੌਂਕੀਦਾਰ ਕੇਵਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਕਸੇਲ 'ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

PunjabKesari

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਇਸ ਮੌਕੇ ਸਾਬਕਾ ਮੈਂਬਰ ਖਜਾਨ ਸਿੰਘ, ਬਲਕਾਰ ਸਿੰਘ ਭੋਲਾ, ਮੈਂਬਰ ਬਲਜਿੰਦਰ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਬਿਕਰਮਜੀਤ ਸਿੰਘ, ਕੁਲਦੀਪ ਸਿੰਘ, ਸਾਹਿਬ ਸਿੰਘ, ਠੇਕੇਦਾਰ ਸਵਿੰਦਰ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News