ਫਿਰੋਜ਼ਪੁਰ ਦੇ ਸਕੂਲਾਂ ਦਾ ਸਮਾਂ ਬਦਲਿਆ, 9 ਵਜੇ ਖੁੱਲ੍ਹਣਗੇ

Sunday, Nov 19, 2017 - 07:16 PM (IST)

ਫਿਰੋਜ਼ਪੁਰ ਦੇ ਸਕੂਲਾਂ ਦਾ ਸਮਾਂ ਬਦਲਿਆ, 9 ਵਜੇ ਖੁੱਲ੍ਹਣਗੇ

ਤਲਵੰਡੀ ਭਾਈ (ਗੁਲਾਟੀ) : ਜ਼ਿਲਾ ਫ਼ਿਰੋਜ਼ਪੁਰ ਦੇ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਫ਼ਿਰੋਜ਼ਪੁਰ ਦੇ ਸਿੱਖਿਆ ਅਫ਼ਸਰ (ਸੈਕੰਡਰੀ) ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ ਸਕੂਲ ਜੋ ਪਹਿਲਾਂ ਧੁੰਦ ਕਰਕੇ ਸਮਾਂ 10 ਵਜੇ ਤਬਦੀਲ ਕੀਤਾ ਗਿਆ ਸੀ ਨੂੰ ਦੋਬਾਰਾ 18 ਨਵੰਬਰ ਤੋਂ ਸਕੂਲਾਂ ਦਾ ਸਮਾਂ 9 ਵਜੇ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਛੁੱਟੀ ਦਾ ਸਮਾਂ 3 ਵੱਜ ਕੇ 20 ਮਿੰਟ ਹੋਵੇਗਾ ਜਦਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ 9 ਵਜੇ ਤੋਂ 3 ਵਜੇ ਦਾ ਹੋਵੇਗਾ।


Related News