ਸਕੂਲ ਦੇ ਬਾਹਰ ਵਿਦਿਆਰਥੀਆਂ ''ਤੇ ਹਮਲਾ
Friday, May 10, 2019 - 09:53 AM (IST)

ਜਲੰਧਰ (ਸ਼ੋਰੀ)—ਸੂਰਿਆ ਐਨਕਲੇਵ 'ਚ ਸਥਿਤ ਇਕ ਸਕੂਲ 'ਚ ਹੋਏ ਮਾਮੂਲੀ ਝਗੜੇ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਨੇ ਬਾਹਰੀ ਵਿਦਿਆਰਥੀਆਂ ਨੂੰ ਬੁਲਾ ਕੇ 2 ਵਿਦਿਆਰਥੀਆਂ 'ਤੇ ਇੱਟਾਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਮਲਾਵਰ ਗੱਡੀ 'ਚ ਸਵਾਰ ਹੋ ਕੇ ਆਏ ਤੇ ਫਰਾਰ ਹੋ ਗਏ। ਸਿਵਲ ਹਸਪਤਾਲ ਪਹੁੰਚੇ ਜ਼ਖਮੀ ਯੋਗੇਸ਼ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਲੰਮਾ ਪਿੰਡ ਨੇ ਦੱਸਿਆ ਕਿ ਅਧਿਆਪਕ ਨੇ ਉਸ ਦੀ ਡਿਊਟੀ ਲਾਈ ਸੀ ਕਿ ਕਲਾਸ 'ਚ ਕੋਈ ਰੌਲਾ ਨਾ ਪਾਵੇ ਪਰ ਕੁਝ ਵਿਦਿਆਰਥੀ ਰੌਲਾ ਪਾਉਣ ਤੋਂ ਬਾਜ਼ ਨਹੀਂ ਆ ਰਹੇ ਸਨ। ਉਸ ਨੇ ਉਕਤ ਵਿਦਿਆਰਥੀਆਂ ਨੂੰ ਰੋਕਿਆ ਥਾਂ ਉਹ ਝਗੜਾ ਕਰਨ ਤੇ ਧਮਕੀਆਂ ਦੇਣ ਲੱਗੇ। ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਉਕਤ ਵਿਦਿਆਰਥੀਆਂ ਨੇ ਪਹਿਲਾਂ ਤੋਂ ਹੀ ਬਾਹਰੀ ਬਦਮਾਸ਼ ਬੁਲਾਏ ਹੋਏ ਸਨ, ਜਿਨ੍ਹਾਂ ਨੇ ਉਸ 'ਤੇ ਹਮਲਾ ਕੀਤਾ ਤੇ ਨਾਲ ਹੀ ਉਸ ਨੂੰ ਬਚਾਉਣ ਆਏ ਉਸ ਦੇ ਦੋਸਤ ਰੋਹਿਤ ਪੁੱਤਰ ਮੁਰਾਲੀ ਸਿੰਘ ਹਰਦੀਪ ਨਗਰ ਲੰਮਾ ਪਿੰਡ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ।