ਸਰਕਾਰੀ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਸ਼ਡਿਊਲ ਜਾਰੀ, ਪੜ੍ਹੋ ਪੂਰੀ ਖ਼ਬਰ

Wednesday, Nov 15, 2023 - 10:04 AM (IST)

ਸਰਕਾਰੀ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਸ਼ਡਿਊਲ ਜਾਰੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ 114 ਸਰਕਾਰੀ ਸਕੂਲਾਂ 'ਚ ਐਂਟਰੀ ਲੈਵਲ ਕਲਾਸ 'ਚ ਦਾਖ਼ਲੇ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕਾਮਨ ਐਡਮਿਸ਼ਨ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਰਕਾਰੀ ਤੇ ਏਡਿਡ ਸਕੂਲਾਂ ਨੂੰ ਸ਼ਡਿਊਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਡੇਂਗੂ ਦਾ ਕਹਿਰ, ਇੱਕੋ ਦਿਨ 34 ਮਰੀਜ਼ ਆਏ ਸਾਹਮਣੇ

ਸਕੂਲ ਵੈੱਬਸਾਈਟ ਤੇ ਨੋਟਿਸ ਬੋਰਡ ’ਤੇ ਸੀਟਾਂ ਦੀ ਡਿਟੇਲ, ਉਮਰ, ਫ਼ੀਸ ਸਟਰੱਕਚਰ, ਐਡਮਿਸ਼ਨ ਕ੍ਰਾਇਟੀਰੀਆ, ਜ਼ਰੂਰੀ ਦਸਤਾਵੇਜ਼, ਡ੍ਰਾਅ ਦੀ ਡੇਟ ਆਦਿ ਦੀ ਜਾਣਕਾਰੀ 6 ਦਸੰਬਰ ਤੋਂ ਪਹਿਲਾਂ ਅਪਲੋਡ ਕੀਤੀ ਜਾਵੇਗੀ। 7 ਤੋਂ 20 ਦਸੰਬਰ ਦੇ ਵਿਚਕਾਰ ਫਾਰਮ ਲੈ ਕੇ ਜਮ੍ਹਾਂ ਕਰਵਾਉਣਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੀਆਂ ਅਦਾਲਤਾਂ 'ਚ ਕੰਮ ਕਰਦੇ ਜੱਜਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਜਾਰੀ ਕੀਤਾ ਪੱਤਰ

ਫਾਰਮ ਸਕੂਲ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਮਾਪਿਆਂ ਨੂੰ ਫਾਰਮ ਉਸ ਸਕੂਲ ਵਿਚ ਜਮ੍ਹਾਂ ਕਰਵਾਉਣਾ ਪਵੇਗਾ, ਜਿੱਥੇ ਦਾਖ਼ਲਾ ਲੈਣਾ ਹੈ। 16 ਜਨਵਰੀ ਨੂੰ ਸਕੂਲ ਯੋਗ ਉਮੀਦਾਵਰਾਂ ਦੀ ਲਿਸਟ ਵੈੱਬਸਾਈਟ ਤੇ ਨੋਟਿਸ ਬੋਰਡ ’ਤੇ ਡਿਸਪਲੇਅ ਕਰਨਗੇ। 2 ਫਰਵਰੀ ਨੂੰ ਚੁਣੇ ਗਏ ਉਮੀਦਵਾਰਾਂ ਤੇ ਵੇਟਿੰਗ ਲਿਸਟ ਡਿਸਪਲੇਅ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News