ਨੌਸਰਬਾਜ਼ਾਂ ਨੇ ATM ਕਾਰਡ ਬਦਲ ਕੇ ਬਜ਼ੁਰਗ ਨੂੰ ਲਾ ''ਤਾ 83 ਹਜ਼ਾਰ ਦਾ ਚੂਨਾ
Monday, Dec 02, 2024 - 08:57 AM (IST)
ਨਿਊ ਚੰਡੀਗੜ੍ਹ (ਬੱਤਾ) : ਨਵਾਂਗਰਾਓਂ ਦੇ ਗੋਬਿੰਦ ਨਗਰ ਦੇ ਇਕ ਬਜ਼ੁਰਗ ਦਾ ਏ. ਟੀ. ਐੱਮ. ਕਾਰਡ ਬਦਲ ਕੇ ਨੌਸਰਬਾਜ਼ਾਂ ਨੇ 83 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਠੱਗੀ ਦੇ ਸ਼ਿਕਾਰ ਬਣੇ ਬਜ਼ੁਰਗ ਰਾਮ ਚੰਦਰ ਨੇ ਨਵਾਂਗਰਾਓਂ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਵਾਂਗਰਾਓਂ ਦੇ ਗੋਬਿੰਦ ਨਗਰ ਦੇ ਰਹਿਣ ਵਾਲੇ ਰਾਮ ਚੰਦਰ ਨੇ ਸ਼ਿਕਾਇਤ ’ਚ ਦੱਸਿਆ ਕਿ 28 ਨਵੰਬਰ ਸ਼ਾਮ ਕਰੀਬ 4 ਵਜੇ ਨਵਾਂਗਰਾਓਂ ਕਰੋੜਾ ਰੋਡ ਸਥਿਤ ਐੱਸ. ਬੀ. ਆਈ. ਦੇ ਏ.ਟੀ.ਐੱਮ ’ਚੋਂ ਪੈਸੇ ਕਢਵਾਉਣ ਗਏ ਸਨ। ਏ. ਟੀ. ਐੱਮ. ਅੰਦਰ ਪਹਿਲਾਂ ਹੀ ਦੋ ਨੌਜਵਾਨ ਖੜ੍ਹੇ ਸਨ। ਪੈਸੇ ਨਾ ਨਿਕਲਣ ’ਤੇ ਦੋਵਾਂ ਨੌਜਵਾਨਾਂ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਏ. ਟੀ. ਐੱਮ. ਕਾਰਡ ਨੌਜਵਾਨਾਂ ਨੂੰ ਦੇ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਾਰਡ ਬਦਲ ਲਿਆ ਤੇ ਦੂਜਾ ਕਾਰਡ ਉਸ ਨੂੰ ਦੇ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਸ਼ਾਇਦ ਉਸ ਦੇ ਖਾਤੇ ’ਚ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ : 15 ਸਾਲਾਂ 'ਚ 200 HIV ਪਾਜ਼ੇਟਿਵ ਦੇ ਹੋਏ ਵਿਆਹ, ਪੈਦਾ ਹੋਏ 64 ਬੱਚਿਆਂ 'ਚੋਂ 62 ਸਿਹਤਮੰਦ
ਇਸ ਤੋਂ ਬਾਅਦ ਉਹ ਜ਼ੀਰਕਪੁਰ ਚਲਾ ਗਿਆ। ਇਸ ਤੋਂ ਬਾਅਦ ਉਸ ਦੇ ਮੋਬਾਈਲ ’ਤੇ ਖਾਤੇ ’ਚੋਂ ਪੈਸੇ ਕੱਢਵਾਉਣ ਦੇ ਮੈਸੇਜ ਆਉਣ ਲੱਗੇ ਤਾਂ ਉਸ ਨੇ ਏ. ਟੀ. ਐੱਮ. ਕਾਰਡ ਬੰਦ ਕਰਵਾ ਦਿੱਤਾ ਪਰ ਇਸ ਤੋਂ ਪਹਿਲਾਂ ਹੀ ਨੌਸਰਬਾਜ਼ਾਂ ਨੇ ਕਾਂਸਲ ’ਚ ਚਾਰ ਵਾਰ ’ਚ 10-10 ਹਜ਼ਾਰ ਰੁਪਏ ਕਢਵਾ ਲਏ ਸਨ। ਇਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਤੋਂ 20 ਹਜ਼ਾਰ 798 ਤੇ 12 ਹਜ਼ਾਰ 198 ਦੇ ਜੁੱਤੇ ਖ਼ਰੀਦ ਲਏ। ਪਿਊਮਾ ਦੇ ਸ਼ੋਅਰੂਮ ਤੋਂ 6 ਹਜ਼ਾਰ 648 ਤੇ 3 ਹਜ਼ਾਰ 499 ਰੁਪਏ ਏਸਿਕਸ ਦੇ ਜੁੱਤੇ ਖ਼ਰੀਦ ਲਏ। ਇਸ ਤਰ੍ਹਾਂ ਠੱਗਾਂ ਨੇ ਖਾਤੇ ’ਚੋਂ ਕੁੱਲ 83 ਹਜ਼ਾਰ 143 ਰੁਪਏ ਕੱਢਵਾ ਲਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8